ਇਸ ਪੁਸਤਕ ਵਿਚ ਸੰਸਾਰ ਨੂੰ ਇਕ ਲੀਲ੍ਹਾ, ਤਮਾਸ਼ਾ ਕਰਕੇ ਵਰਣਨ ਕੀਤਾ ਹੈ । ਸੰਸਾਰਿਕ ਰਚਨਾ ਵਿਚ ਪੁਰਸ਼ ਅਤੇ ਇਸਤ੍ਰੀ ਜੀਵਨ ਦੀ ਲਾਲਸਾ ਰਖਦੇ ਨੇ ਅਤੇ ਇਹ ਸਰੀਰਕ ਜੀਵਨ ਤਾਂ ਹੀ ਰਹਿ ਸਕਦਾ ਹੈ ਜੇ ਰਿਜ਼ਕ ਹੋਵੇ ਤੇ ਰਿਜ਼ਕ ਤਾਂ ਹੋ ਸਕਦਾ ਹੈ ਜੇ ਰੋਜ਼ੀ ਹੋਵੇ । ਸਹੀ ਜੀਵਨ ਚਲਾਉਣ ਵਾਸਤੇ ਤੇ ਪ੍ਰਭੂ ਪ੍ਰਾਪਤੀ ਲਈ ਮਨ ਦਾ ਰੁਕ ਜਾਣਾ ਅਤਿਅੰਤ ਲਾਜ਼ਮੀ ਹੈ ਪਰ ਸੰਸਾਰ ਵਿਚ ਵਿਚਰਦਿਆਂ ਹੋਇਆਂ ਜੀਵ ਤੇ ਅਨੇਕਾਂ ਰੰਗਾਂ ਦਾ, ਅਵਸਥਾਵਾਂ ਦਾ ਪ੍ਰਭਾਵ ਪੈਂਦਾ ਹੈ ਪਰ ਜੇਕਰ ਗੁਰੂ ਬਾਰੇ ਗਿਆਨ ਹੋਵੇ ਤੇ ਉਸਦੀ ਸਮਝ ਹੋਵੇ ਤਾਂ ਇਨਸਾਨ ਸਫ਼ਲ ਜੀਵਨ ਜੀਅ ਸਕਦਾ ਹੈ, ਨਹੀਂ ਤਾਂ ਡੰਭੀ ਗੁਰੂਆਂ ਦੇ ਜਾਲ ਵਿਚ ਫਸ ਕੇ ਆਪਣਾ ਅਮੋਲਕ ਜੀਵਨ ਵਿਅਰਥ ਗੁਆ ਲੈਂਦਾ ਹੈ । ਸਤਿਕਾਰ ਯੋਗ ਮਸਕੀਨ ਜੀ ਨੇ ਜੀਵਨ ਭਰ ਦੇਸ਼ਾਂ ਦਾ ਭਰਮਣ ਕੀਤਾ ਅਤੇ ਕਥਾ ਦੁਆਰਾ ਪ੍ਰਾਪਤ ਕੀਤੇ ਹੋਏ ਅਨੁਭਵਾਂ ਦਾ ਜ਼ਿਕਰ ਵੀ ਕਥਾ ਵਿਚ ਕਰਦੇ ਰਹੇ । ਕੁਝ ਐਸੇ ਵਿਸ਼ੇ ਜਿੰਨ੍ਹਾਂ ਦਾ ਜੀਵਨ ਦੇ ਨਾਲ ਗਹਿਰਾ ਸੰਬੰਧ ਹੈ ਇਸ ਪੁਸਤਕ ਵਿਚ ਦਿੱਤੇ ਗਏ ਹਨ । ਇਹ ਪੁਸਤਕ ਪਾਠਕਾਂ ਦੇ ਗੁਰਮਤਿ ਗਿਆਨ ਵਿਚ ਵਾਧਾ ਕਰੇਗੀ । ਤਤਕਰਾ ਸੰਸਾਰ / 7 ਰੋਜ਼ੀ, ਰਿਜ਼ਕ ਤੇ ਜੀਵਨ / 24 ਇਸਤ੍ਰੀ ਪੁਰਸ਼ / 44 ਮਨ ਨੂੰ ਰੋਕਣਾ / 65 ਰੰਗਾਂ ਦੀ ਵਿਆਖਿਆ (ਨਾਮ ਰੰਗ ਦੀ ਮਹੱਤਤਾ) / 78 ਗੁਰੂ ਤੇ ਸਮਝ / 95