ਭਗਤੀ-ਮਾਰਗ ਦੇ ਖੋਜੀ ਲਈ ਸਿੱਖੀ ਇਕ ਅਦੁੱਤੀ ਮਿਸਾਲ ਹੈ ਜਿਸ ਵਿਚ ਜਗਤ ਤੇ ਕਾਰ-ਵਿਹਾਰ ਦਾ ਸੁਥਰਾ ਚੇਤਨ ਵਿਚਾਰ ਤੇ ਧਾਰਮਿਕ ਜੀਵਨ ਦੇ ਵੱਡੇ ਅਧਿਆਤਮਿਕ ਮਸਲਿਆਂ ਦੇ ਹੱਲ ਦੋਵੇਂ ਨਾਲੋਂ ਨਾਲ ਦਰਸਾਏ ਗਏ। ਸਿੱਖੀ ਸੰਸਾਰਿਕ ਤੇ ਦੈਵੀ ਜੀਵਨ ਦਾ ਤੁਲਵਾਂ, ਇਕ-ਸੁਰ (harmonios) ਮੇਲ-ਮੰਡਲ ਹੈ ਜੋ ਮਨੁੱਖੀ-ਜੀਵਨ ਤੇ ਆਤਮਿਕ ਜੀਵਨ ਦੋਹਾਂ ਦੀਆਂ ਰੀਝਾਂ ਪੂਰੀਆਂ ਕਰਦਾ ਹੈ। ਇਹ ਪੁਸਤਕ ਬਾਹਲੀ ਵਿਆਖਿਆਮਈ ਹੈ ਤੇ ਭਾਵੇਂ ਜਿੱਥੇ ਸਿੱਖੀ ਆਸ਼ੇ ਨੂੰ ਦੂਜਿਆਂ ਧਰਮਾਂ ਦੇ ਫਲਸਫੇ ਨਾਲ ਟਾਕਰਾ ਕਰਕੇ ਵਿਚਾਰਿਆ ਗਿਆ ਹੈ, ਉਥੇ ਟੀਕਾ ਟਿਪਣੀ ਕੀਤੀ ਗਈ ਹੈ।