ਆਮ ਇਤਿਹਾਸ ਲਿਖਣ ਵਾਲੇ ਹੁਣ ਤਕ ‘ਸ੍ਰੀ ਗੁਰ ਨਾਨਕ ਪ੍ਰਕਾਸ਼’ ਨੂੰ ਕੇਵਲ ਮਹਾਂ-ਕਾਵਿ, ਜਿਸ ਵਿਚ ਹਿੰਦੂ ਮਿਥਿਹਾਸ ਅਤੇ ‘ਗੁਰੂ ਨਾਨਕ ਦੇਵ ਜੀ’ ਦੀਆਂ ਸਾਖੀਆਂ ਦਾ ਸੁਮੇਲ ਅਤੇ ਭਾਈ ਸੰਤੋਖ ਸਿੰਘ ਦੀ ਕਲਪਨਾ ਅਤੇ ਕਾਵਿ ਉਡਾਰੀਆਂ ਦਾ ਸੰਗ੍ਰਹਿ ਸਮਝਦੇ ਰਹੇ ਹਨ । ਇਸ ਪੁਸਤਕ ਦਾ ਮਨੋਰਥ ‘ਸ੍ਰੀ ਗੁਰ ਨਾਨਕ ਪ੍ਰਕਾਸ਼’ ਵਿਚੋਂ ਇਤਿਹਾਸਕ ਅੰਸ਼ਾਂ ਨੂੰ ਨਿਖਾਰ ਕੇ ਪੇਸ਼ ਕਾਰਨਾ ਹੈ ਅਤੇ ਇਸ ਨੂੰ ਸਿੱਖ ਧਰਮ ਦੇ ਬਾਨੀ ਜੀ ਦੇ ਜੀਵਨ ਦੀ ਮਹੱਤਤਾਪੂਰਣ ਇਤਿਹਾਸਕ ਸਰੋਤ ਸਿੱਧ ਕਰਨਾ ਹੈ । ਤਤਕਰਾ ਭਾਗ ਪਹਿਲਾ ਬਾਲ ਲੀਲਾ / 23 ਪਾਂਧੇ ਤੇ ਮੁੱਲਾਂ ਪਾਸ ਪੜ੍ਹਨਾ / 26 ਗਊਆਂ ਚਾਰਨਾ ਅਤੇ ਖੇਤ ਹਰਿਆ / 30 ਕੁੜਮਾਈ ਤੇ ਵਿਆਹ / 31 ਚੰਦੋਰਾਣੀ ਅਤੇ ਬੀਬੀ ਨਾਨਕੀ ਦਾ ਵਾਰਤਾਲਾਪ : ਇਸਤਰੀ ਮਨੋ-ਵਿਗਿਆਨ / 35 ਗੁਰੂ ਨਾਨਕ ਸਾਹਿਬ ਅਤੇ ਦੌਲਤ ਖਾਂ ਲੋਧੀ / 39 ਹਿੰਦੂ ਦੇਵੀ-ਦੇਵਤੇ ਅਤੇ ਗੁਰਮਤਿ / 42 ਬਲਦ ਜਾਂ ਸ਼ੇਸ਼ਨਾਗ ਦਾ ਧਰਤੀ ਨੂੰ ਚੁੱਕਣਾ / 44 ਭਾਗ ਦੂਜਾ ਗੁਰੂ ਨਾਨਕ ਸਾਹਿਬ ਦੀਆਂ ਯਾਤਰਾਵਾਂ ਅਤੇ ਕਰਾਮਾਤਾਂ ਦਾ ਵਰਣਨ / 45 ਉਤਰਾਰਧ ਵਿਚ ਸਫ਼ਰਾਂ ਦੀ ਵਿਉਂਤ / 46 ਸ੍ਰੀ ਗੁਰ ਨਾਨਕ ਪ੍ਰਕਾਸ਼ ਵਿਚ ਕਰਾਮਾਤਾਂ / 47 ਲੰਕਾ ਫੇਰੀ / 50 ਸਿੱਧ, ਨਾਥ ਅਤੇ ਜੋਗੀ / 55 ਬੀਤੇ ਸਮੇਂ ਦੇ ਸਿੱਧ ਗੁਰੂ ਨਾਨਕ ਸਾਹਿਬ ਨੂੰ ਕਿਵੇਂ ਮਿਲੇ ? / 61 ਮੱਕੇ ਜਾਣ ਦੀ ਸਾਖੀ / 64 ਸਿੱਖ ਗੁਰੂ ਸਾਹਿਬਾਨ ਨੇ ਮਿਥਿਹਾਸਕ ਹਵਾਲੇ ਕਿਉਂ ਦਿੱਤੇ ? / 66 ਭਾਗ ਤੀਜਾ ਨੌ-ਖੰਡਾਂ ਦਾ ਸਫ਼ਰ / 72 ਨੌ-ਖੰਡਾਂ ਦੇ ਸਫ਼ਰਾਂ ਦੀ ਇਤਿਹਾਸਕਤਾ / 79 ਪੰਜਾ ਸਾਹਿਬ / 81 ਏਮਨਾਬਾਦ / 85 ਭਾਗ ਚੌਥਾ ਕਰਤਾਰਪੁਰ ਵਸਾਉਣਾ/ 89 ਬਾਬਾ ਬੁੱਢਾ ਅਤੇ ਅਜਿੱਤਾ ਰੰਧਾਵਾ / 92 ਅਜਿੱਤੇ ਰੰਧਾਵੇ ਦਾ ਉਧਾਰ / 95 ਬਗ਼ਦਾਦ ਫੇਰੀ / 96 ਸ੍ਰੀ ਗੁਰੂ ਨਾਨਕ ਪ੍ਰਕਾਸ਼ ਵਿਚ ਸੂਫੀ ਫ਼ਕੀਰਾਂ ਦੇ ਹਵਾਲੇ / 100 ਵਿਆਕਤੀਆਂ ਅਤੇ ਥਾਵਾਂ ਦਾ ਵਰਣਨ / 106 ਅਚੱਲ ਵਟਾਲੇ ਜਾਣਾ / 107 ਜਪੁ ਜੀ ਸਾਹਿਬ / 110 ਗੁਰੂ ਨਾਨਕ ਸਾਹਿਬ ਦੇ ਸਿੱਖਾਂ ਦਾ ਵਰਣਨ / 111 ਭਾਗ ਪੰਜਵਾਂ ਸ੍ਰੀ ਗੁਰ ਨਾਨਕ ਪ੍ਰਕਾਸ਼ ਦਾ ਇਤਿਹਾਸਕ-ਮੁਲਾਂਕਣ / 117