ਸੇਵਾ ਪੰਥ : ਸਾਧਨਾ ਅਤੇ ਸਾਹਿਤ ਇਕ ਮਹੱਤਵਪੂਰਨ ਪੁਸਤਕ ਹੈ ਜਿਸ ਨੂੰ ਲੇਖਕ ਨੇ ਅੱਠ ਅਧਿਆਇਆਂ ਵਿਚ ਵੰਡ ਕੇ ਵਿਚਾਰਿਆ ਹੈ । ਅਧਿਆਇ ਹਨ : ‘ਸੇਵਾ-ਪੰਥ : ਸਰੂਪ ਅਤੇ ਵਿਕਾਸ’, ‘ਪਰਚੀ ਸਾਹਿਤ’, ‘ਸਾਖੀ ਸਾਹਿਤ’, ‘ਜੀਵਨੀ/ਪ੍ਰਸੰਗ ਸਾਹਿਤ’, ‘ਅਨੁਵਾਦਿਤ ਸਾਹਿਤ’, ‘ਟੀਕਾ ਪਰਮਾਰਥ ਸਾਹਿਤ’, ‘ਫੁਟਕਲ ਸਾਹਿਤ’।