ਇਸ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਮਹਾਨ ਉੱਚ ਆਤਮਾ ਸੁਪਤਨੀ, ਸ੍ਰੀ ਮਾਤਾ ਜੀਤੋ ਜੀ ਦੀ ਮਾਤਾ ‘ਸਭਰਾਈ’ ਦਾ ਜ਼ਿਕਰ ਕੀਤਾ ਗਿਆ ਹੈ, ਜਿਸ ਪਰਮਾਰਥ ਦੀ ਪਿਆਰੀ ਨੇ ਛੇ ਵਿਯੋਗ ਆਪਣੇ ਤੋਂ ਪਹਿਲੇ ਦੇਖੇ ਤੇ ਸਤਵਾਂ ਆਪਣਾ ਪਿਆਨਾ ਦੇਖਿਆ, ਗੁਰਮੁਖਤਾਈ ਵਿਚ ਝੱਲਿਆ ਤੇ ਉਚੇ ਪਦ ਤੇ ਉਚੀ ਹੋਈ ।