ਭਾਈ ਸਾਹਿਬ ਭਾਈ ਨੰਦ ਲਾਲ ਜੀ ਦਾ ਜੀਵਨ ਤੇ ਰਚਨਾ ਸਾਹਿਬੇ-ਕਮਾਲ ਗੁਰੂ ਗੋਬਿੰਦ ਸਿੰਘ ਜੀ ਪ੍ਰਤੀ ਰੋਮ-ਰੋਮ ਤੋਂ ਸ਼ਰਧਾ-ਸਤਿਕਾਰ ਨਾਲ ਸਮਰਪਿਤ ਹੈ। ਭਾਈ ਨੰਦ ਲਾਲ ਜੀ ਬਾਦਸ਼ਾਹ ਦਰਵੇਸ਼ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮਕਾਲੀ-ਸਮਰਪਿਤ ਸਿੱਖ ਵਿਦਵਾਨ ਸਨ, ਜਿਨ੍ਹਾਂ ਨੇ ਗੁਰੂ-ਪਿਤਾ ਦੀ ਸ਼ਖਸੀਅਤ ਨੂੰ ਸ਼ਬਦਾਂ ’ਚ ਬਿਆਨਣ ਦਾ ਯਤਨ ਕੀਤਾ ਹੈ। ਗੁਲਸ਼ਨ ਜੀ ਦੀ ਭਾਵਨਾ ਸਿੱਖੀ ਸ਼ਰਧਾ ਭਾਵਨਾ, ਵਿਦਵਤਾ ਦੀ ਸਿਖਰ ਭਾਈ ਨੰਦ ਲਾਲ ਜੀ ਤੇ ਉਨ੍ਹਾਂ ਦੀ ਸਮਰਪਿਤ ਭਾਵਨਾ ਤੋਂ ਪਾਠਕਾਂ ਨੂੰ ਜਾਣੂੰ ਕਰਵਾ, ਪ੍ਰੇਰਿਤ ਕਰਨ ਦੀ ਹੈ।