ਪੰਜਾਬ ਅਤੇ ਇਥੋਂ ਦੇ ਵਸਨੀਕਾਂ ਦੇ ਨਾਲ ਆਲਮ ਕਵੀ ਦਾ ਜੇ ਕੋਈ ਸੰਬੰਧ ਮੰਨਿਆ ਜਾ ਸਕਦਾ ਹੈ ਤਾਂ ਇਹੋ ਹੈ ਕਿ ਉਸ ਦੀ ਰਾਗਮਾਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਤਲੇ ਪਤਰਿਆਂ ਉੱਤੇ ਕਿਸੇ ਅਨਜਾਣ ਸੱਜਣ ਦੀ ਅਣਗਹਿਲੀ ਨਾਲ ਕਿਸੇ ਸਮੇਂ ਦਰਜ ਹੋ ਗਈ ਹੈ, ਜਿਸ ਨੂੰ ਕੁੱਝ ਸਿਖ ਗ਼ਲਤੀ ਨਾਲ ਗੁਰਬਾਣੀ ਅਥਵਾ ਗੁਰਮਤਿ ਸੰਗੀਤ ਦਾ ਅੰਗ ਸਮਝਣ ਲੱਗ ਪਏ ਹਨ। ਇਸ ਦੀ ਪੜਚੋਲ ਇਸ ਪੁਸਤਕ ਰਾਹੀਂ ਕੀਤੀ ਗਈ ਹੈ।