ਇਹ ਪੁਸਤਕ 17ਵੀਂ ਸਦੀ ਦੀ ਵੀਰ ਪਰੰਪਰਾ ਨਾਲ ਸੰਬੰਧਤ ਹੈ। ਇਸ ਪੁਸਤਕ ਨੂੰ ਦੋ ਭਾਗਾਂ ਵਿਚ ਵੰਡਿਆ ਗਿਆ ਹੈ – (੧) ਸਿੱਖਾਂ ਦੀ ਵੀਰ ਪਰੰਪਰਾ (ਸੰਨ 1600 ਤੋਂ 1708 ਤਕ) (੨) ਰਾਜਪੂਤਾਂ ਦੀ ਵੀਰ ਪਰੰਪਰਾ (ਸੰਨ 1600 ਤੋਂ 1699 ਈ ਤਕ) । ਇਨ੍ਹਾਂ ਦੋਨਾਂ ਭਾਗਾਂ ਵਿਚ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਤੋਂ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤਕ ਅਤੇ ਰਾਜਪੂਤ ਵੀਰ ਪਰੰਪਰਾ ਵਿਚ ਪੰਜਾਬ ਦੇ ਪਹਾੜੀ ਤੇ ਮੈਦਾਨੀ ਇਲਾਕਿਆਂ ਦੇ ਚੋਣਵੇਂ ਰਾਜਪੂਤ ਜੋਧੇ, ਜੋ 17ਵੀਂ ਸਦੀ ਨਾਲ ਸੰਬੰਧ ਰਖਦੇ ਹਨ, ਦਾ ਵਰਨਣ ਕੀਤਾ ਗਿਆ ਹੈ।