ਸਲੋਕ ਮਹਲਾ ੯ ਦੀ ਬਾਣੀ ਨੂੰ ਗੁਰਮਤਿ ਸਿਧਾਤਾਂ ਪੱਖੋਂ ਸਮਝਦੇ ਹਾਂ ਤਾਂ ਪਤਾ ਲਗਦਾ ਹੈ ਕਿ ਇਹ ਤਾਂ ਸਾਡੇ ਜੀਵਨ ਨੂੰ ਉੱਚਾ ਕਰਨ ਲਈ ਸੇਧ ਹੈ । ਇਸ ਬਾਣੀ ਨੂੰ ਗੁਰਮਤਿ ਦੀ ਕਸੌਟੀ ਤੇ ਵਿਚਾਰਿਆ ਨਹੀਂ ਗਿਆ ਤਾਂ ਹੀ ਅਸੀਂ ਇਸ ਬਾਣੀ ਨੂੰ ਬਹੁਤ ਉਦਾਸੀਨ ਵਿਸ਼ੇ ਹੇਠ ਰੱਖ ਲਿਆ । ਗੁਰਮਤਿ ਸਿਧਾਤਾਂ ਪੱਖੋਂ ਨਾ ਸਮਝਣ ਕਾਰਨ ਸਾਨੂੰ ਭੁਲੇਖਾ ਪੈ ਗਿਆ ਕਿ ਗੁਰੂ ਸਾਹਿਬ ਉਦਾਸੀਨਤਾ ਜਾਂ ਤਿਆਗ ਸਿਖਾ ਰਹੇ ਹਨ । ਇਹ ਬਾਣੀ ਹਰ ਮਨੁੱਖ ਨੂੰ ਸੇਧ ਦੇਂਦੀ ਹੈ ਕਿ ਆਪਣੇ ਜੀਵਨ ਦਾ ਮਿਆਰ ਉੱਚਾ ਕਿਵੇਂ ਕਰਨਾ ਹੈ ਅਤੇ ਧਾਰਮਕਤਾ ਭਰਪੂਰ ਜੀਵਨ ਕਿਸ ਤਰ੍ਹਾਂ ਜਿਊਣਾ ਹੈ ।