ਇਸ ਪੁਸਤਕ ਵਿਚ ਲੇਖਕ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪੁਰਾਤਨ ਹੱਥ-ਲਿਖਤੀ ਬੀੜਾਂ ਬਾਰੇ ਵੇਰਵੇ ਸਹਿਤ ਜੋ ਜਾਣਕਾਰੀ ਦਿੱਤੀ ਹੈ, ਉਹ ਇਸ ਪ੍ਰਥਾਏ ਹੋ ਚੁੱਕੇ ਪਹਿਲੇ ਜਤਨਾਂ ਵਾਂਗ, ਸੁਣੀਆਂ-ਸੁਣੀਆਂ ਗੱਲਾਂ ’ਤੇ ਆਧਾਰਿਤ ਨਹੀਂ, ਸਗੋਂ ਥਾਂ-ਥਾਂ, ਸ਼ਹਿਰ-ਸ਼ਹਿਰ, ਹਰ ਨੁੱਕਰ ਕੋਨੇ ਵਿਚ ਪਹੁੰਚ ਕੇ, ਇਕ ਨਿਸਚੇ ਨਾਲ ਇਨ੍ਹਾਂ ਬੀੜਾਂ ’ਤੇ ਕੀਤੇ ਅਧਿਐਨ ਦਾ ਸਿੱਟਾ ਹੈ। ਇਹ ਪੁਸਤਕ ਵਰਤਮਾਨ ਅਤੇ ਭਵਿੱਖ ਵਿਚ ਖੋਜ ਕਰਨ ਵਾਲੇ ਸਕਾਲਰਾਂ ਦਾ ਪੱਥ ਪ੍ਰਦਰਸ਼ਨ ਕਰੇਗੀ।