ਇਸ ਨਾਵਲ ਵਿਚ ਸੋਸ਼ਲ ਦਿਲਚਸਪੀ ਦੇ ਨਾਲ ਦੇਸ਼-ਪਿਆਰ ਨੂੰ ਟੋਹ ਲਾਣ ਦਾ ਵੀ ਜਤਨ ਕੀਤਾ ਗਿਆ ਹੈ । ਪੁਸ਼ਪਾ (ਭਾਰਤ ਪੁੱਤਰੀ) ਦੇ ਸੁੰਦਰ ਦਾਸ – ਪ੍ਰੇਮ ਵਿਚ ਰੱਤੇ ਮੂਰਤਾਂ ਹਨ । ਪ੍ਰੀਤਮ ਸਿੰਘ ਤੇ ਸਾਦਿਕ ਵੀ ਦੇਸ-ਪ੍ਰੇਮ ਨਾਲ ਪਸੀਦੇ ਹੋਏ ਹਨ । ਫਿਰਕੂ ਜ਼ਹਿਨੀਅਤ ਨੂੰ ਨਿਰਾਰਥਕ ਸਾਬਤ ਕਰਨ ਵਿਚ ਆਪ ਬੜੇ ਕਾਮਯਾਬ ਹੋਏ ਹਨ । ਪਹਿਲੇ ਭਾਗ ਵਿਚ ਫਿਰਕੂ ਫਸਾਦਾਂ ਸਬੰਧੀ ਜਨਤਾ ਜੀ ਜਹਾਲਤ ਨੂੰ ਬੜੀ ਸਫ਼ਲਤਾ ਨਾਲ ਨਿਰੂਪਨ ਕੀਤਾ ਹੈ । ਇਸ ਪੁਸਤਕ ਦੇ ਹਰ ਪੰਨੇ ਵਿਚ ਕਰਤਾ ਜੀ ਦੀ ਇਹ ਰੀਝ ਪ੍ਰਗਟ ਹੋ ਰਹੀ ਹੈ ਕਿ ਉਨ੍ਹਾਂ ਦੇ ਹਮ-ਵਤਨ ਫਿਰਕੂ ਤਅੱਸਬਾਂ ਤੇ ਮਜ਼੍ਹਬੀ ਵਹਿਮਾਂ ਤੋਂ ਸੰਤੁਸ਼ਟ ਹੋ ਕੇ ਸਾਂਝੇ ਮੁਲਕ ਦੇ ਮਾਨਨੀਕ ਸ਼ਹਿਰਦਾਰ ਹੋਵਣ ।