ਇਹ ਅੱਠ ਕਹਾਣੀਆਂ ਦਾ ਸੰਗ੍ਰਹਿ ਹੈ । ਇਹ ਕਹਾਣੀਆਂ ਲੇਖਕ ਦੀ ਉਸ ਮਾਨਸਿਕ ਅਵਸਥਾ ਦੀ ਕਿਰਤ ਹਨ ਜਿਹਦੇ ਵਿਚ ਪ੍ਰੀਤ ਹੀ ਉਹਦੇ ਜੀਵਨ ਪੱਖ ਦੀ ਇਕੋ ਮਿਸ਼ਾਲ ਸੀ । ਇਹ ਕਹਾਣੀਆਂ ਕਿਸੇ ਸਾਹਿਤਕ ਹੁਨਰ ਦੀ ਪ੍ਰੇਰਨਾ ਨਹੀ ਹਨ; ਨਾ ਹੀ ਕੋਈ ਦਿਲਚਸਪ ਵਾਰਤਾ ਸੁਚੱਜੀ ਤਰ੍ਹਾਂ ਸੁਨਾਣ ਦੀ ਸੁਚੱਜਤਾ ਹਨ । ਇਹ ਸਿਰਫ਼ ਆਪਣੀ ਜ਼ਿੰਦਗੀ ਦਾ ਇਕ ਸੁਖਾਵਾਂ ਤਜਰਬਾ ਆਪਣੇ ਸਮਕਾਲੀਆ ਨੂੰ ਦੱਸਣ ਦਾ ਜਤਨ ਹਨ – ਇਹ ਦੱਸਣ ਦਾ ਕਿ ਜ਼ਿੰਦਗੀ ਦੀ ਉਸਾਰੀ ਤੇ ਚਾਲ-ਚਲਣ ਦੀ ਮਰਿਆਦਾ ਲਈ, ਤੇ ਸ੍ਰਿਸ਼ਟੀ ਨਾਲ ਏਕਤਾ ਅਨੁਭਵ ਕਰਨ ਲਈ ਪ੍ਰੀਤ ਪਰਮ-ਸਹਾਈ ਹੋ ਸਕਦੀ ਹੈ । ਤਤਕਰਾ ਰੀਟਾਤੇਕਿਊਪੀ / 11 ਗੌਰੀਤੇਭਗਵਾਨਬੁੱਧ / 29 ਓਮਾਤੇਉਹਦਾਅਨੋਖਾਮਾਲੀ / 40 ਰਤਨਾਵਲੀ / 69 ਕੇਸਰੀਦੀਗੱਡ / 85 ਪ੍ਰਤਿਮਾ / 99 ਜ਼ੁਹਰਾ / 116 ਵਿਧਵਾਪ੍ਰੀਤ / 132