ਇਸ ਨਾਵਲ ਦਾ ਨਾਇਕ ਜੱਗਾ, ਡਾਕੂ ਹੋਣ ਦੇ ਬਾਵਜੂਦ ਚੰਗੇ ਮਨੁੱਖ ਦੀ ਵਧੀਆ ਮਿਸਾਲ ਹੈ । ਉਹ ਦੇਸ਼ ਵੰਡ ਤੋਂ ਪੈਦਾ ਹੋਏ ਗ਼ੈਰ ਕੁਦਰਤੀ ਵਰਤਾਰੇ ਵਿਚ ਵੀ ਨਹੀਂ ਡੋਲਦਾ । ਉਹ ਨੂਰਾਂ ਨਾਲ ਆਪਣਾ ਪ੍ਰੇਮ ਪੁਗਾਉਣ ਖਾਤਰ ਕਿਸੇ ਵੀ ਹਦ ਤੱਕ ਜਾ ਸਕਦਾ ਹੈ । 1947 ਦੇ ਅਣਮਨੁੱਖੀ ਮਾਹੌਲ ਵਿਚ ਵੀ ਮਾਨਵਤਾ ਦੇ ਮੋਹ ਨਾਲ ਜੁੜੀਆਂ ਤੰਦਾਂ ਨਹੀਂ ਟੁੱਟਣ ਦਿੰਦਾ । ਉਹ ਕਾਨੂੰਨਦਾਨਾਂ, ਨੀਤੀਵਾਨਾਂ, ਪ੍ਰਸ਼ਾਸਕਾਂ ਤੇ ਧਰਮ ਦੀ ਆੜ ਵਿਚ ਬੈਠਣ ਵਾਲਿਆਂ ਨੂੰ ਲਤਾੜਦਾ ਚਲਾ ਜਾਂਦਾ ਹੈ । ਪਾਕਿਸਤਾਨ ਮੇਲ ਦਾ ਸੱਚ ਕਹਾਣੀ ਦੇ ਰਸ ਤੱਕ ਸੀਮਤ ਨਹੀਂ । ਲੇਖਕ ਨੇ ਸਮੇਂ ਦੇ ਸੱਚ ਨੂੰ ਜਿਸ ਬਰੀਕ ਬੀਨੀ ਨਾਲ ਦੇਖਿਆ ਤੇ ਪੇਸ਼ ਕੀਤਾ ਹੈ ਇਸਦੀ ਮਿਸਾਲ ਲੱਭਣੀ ਔਖੀ ਹੈ । ਬਿਆਨ ਦੀ ਸੰਖੇਪਤਾ ਤੇ ਪਾਤਰਾਂ ਨਾਲ ਹਮਦਰਦੀ ਇਸ ਨਾਵਲ ਦੇ ਵਿਸ਼ੇਸ਼ ਗੁਣ ਹਨ । ਪੰਜਾਬੀ ਵਿਚ ਇਹ ਨਾਵਲ ਪਹਿਲੀ ਵਾਰ ਅੱਧੀ ਸਦੀ ਪਹਿਲਾਂ ਛਪਿਆ ਸੀ । ਸਮਾਂ ਜਿਉਂ ਜਿਉਂ ਸੰਤਾਲੀ ਦੀਆਂ ਘਟਨਾਵਾਂ ਤੋਂ ਦੂਰ ਜਾ ਰਿਹਾ ਹੈ ‘ਪਾਕਿਸਤਾਨ ਮੇਲ’ ਵਧੇਰੇ ਮਕਬੂਲ ਹੋ ਰਿਹਾ ਹੈ ।