‘ਲਾਲ ਬੱਤੀ’ ਉਨ੍ਹਾਂ ਲੜਕੀਆਂ ਦੀ ਦਰਦਭਰੀ ਦਾਸਤਾਨ ਹੈ ਜਿਹੜੀਆਂ ਜਿਸਮਫਰੋਸ਼ੀ ਦੀ ਦਲਦਲ ਵਿਚ ਫਸੀਆਂ ਰਾਤ ਦੇ ਹਨੇਰੇ ਵਿਚ ਗਹਿਰੀ ਸੁਰਖੀ, ਧਾਰੀਦਾਰ ਸੁਰਮੇ ਅਤੇ ਪਾਊਡਰ ਦੀ ਮੋਟੀ ਪਰਤ ਹੇਠਾਂ ਛਿਪੀਆਂ ਗੁਟਕਦੀਆਂ-ਮਟਕਦੀਆਂ ਦਿਖਾਈ ਦਿੰਦੀਆਂ ਹਨ, ਪਰ ਦਿਨ ਦੇ ਉਜਾਲੇ ਵਿਚ ਇਨ੍ਹਾਂ ਦੀ ਅੰਦਰੂਨੀ ਵੇਦਨਾ ਮਨ ਨੂੰ ਚੀਰ ਜਾਂਦੀ ਹੈ । ਨਾਵਲ ਵਿਚ ਉਨ੍ਹਾਂ ਦੀ ਇਸੇ ਵੇਦਨਾ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਗਈ ਹੈ । ‘ਲਾਲ ਬੱਤੀ’ ਇਨ੍ਹਾਂ ਸਰਾਪੀਆਂ ਜਿੰਦੜੀਆਂ ਦੇ ਰੁਦਨ ਦੀ ਗਾਥਾ ਹੈ ।