ਖੋਜੀ ਕਾਫ਼ਿਰ ਦੀ ਹੱਥਲੀ ਕਿਤਾਬ ਭਾਵੇਂ, ਓਪਰੀ ਨਜ਼ਰ ਨਾਲ ਵੇਖਿਆਂ, ਤਵਾਰੀਖ਼ ਦੀ ਕਿਤਾਬ ਜਾਪਦੀ ਹੈ ਪਰ ਉਸ ਨੇ ਇਸ ਨੁਕਤੇ (ਮਸਲੇ) ਨੂੰ ਫ਼ਲਸਫ਼ੇ, ਸਾਈਕਾਲੋਜੀ, ਸੋਸ਼ਿਆਲੋਜੀ ਤੇ ਪੋਲੀਟੀਕਲ ਸਾਇੰਸ ਦੇ ਨਜ਼ਰੀਏ ਨਾਲ ਘੋਖਿਆ ਹੈ । ਭਾਵੇਂ ਕਿਤੇ ਕਿਤੇ ਕਾਹਲੀ ਅਤੇ ਕਿਤੇ ਲਮਕਾ ਵੀ ਹੈ ਪਰ ਸਮੁੱਦੇ ਤੌਰ ’ਤੇ ਉਸ ਨੇ ਆਪਣੇ ਨੁਕਤੇ ਨਾਲ ਇਨਸਾਫ਼ ਕੀਤਾ ਹੈ । ਇਸ ਕਿਤਾਬ ਦੀਆਂ ਬਹੁਤ ਸਾਰੀਆਂ ਗੱਲਾਂ ਕਮਾਲ ਨੇ : ਇਸ ਵਿਚ ਉਸ ਦੀ ਸੂਝ ਅਤੇ ਦਲੇਰੀ ਨਜ਼ਰ ਆਉਂਦੀ ਹੈ; ਉਸ ਦੀ ਤਨਕੀਦ ਅਤੇ ਉਸ ਦੇ ਨਿਰਣੇ ਕਮਾਲ ਨੇ; ਉਸ ਦੇ ਜਜ਼ਬਾਤ ਤੇ ਉਸ ਦਾ ਸ਼ਿਕਵਾ ਫੁੱਟ-ਫੁੱਟ ਪੈਂਦਾ ਹੈ; ਉਸ ਦਾ ਦਰਦ ਤੇ ਉਸ ਦਾ ‘ਤਰਲਾ’ ਕਥਾਰਸਿਸ ਕਰਦਾ ਹੈ । ਉਹਨਾਂ ਬਾਰੇ ਇਕ ਹੋਰ ਗੱਲ ਜ਼ਰੂਰ ਕਹਿਣੀ ਚਾਹਵਾਂਗਾ ਕਿ ਉਸ ਨੇ ਜੋ ਨਿਰਣੈ ਨਹਿਰੂ ਪਰਿਵਾਰ (ਮੋਤੀ ਲਾਲ, ਜਵਾਹਰ ਲਾਲ, ਇੰਦਰਾ) ਬਾਰੇ ਦਿੱਤੇ ਹਨ, ਉਹ ਉਸ ਦੀ ਕਮਾਲ ਦੇ ਸਾਇਕਲੌਜੀਕਲ ਇਲਮ ਦਾ ਇਜ਼ਹਾਰ ਹਨ । ਮੇਰਾ ਆਪਣਾ ਖ਼ਿਆਲ ਹੈ ਕਿ ਦੁਨੀਆ ਭਰ ਦੇ ਬਹੁਤੇ ਐਕਸ਼ਨ, ਵੇਲੇ ਦੇ ਆਗੂਆਂ ਦੇ ਸਨਕ (cynical approach) ਵਿੱਚੋਂ ਨਿਕਲੇ ਸਨ, ਜਿਸ ਦਾ ਪਿਛੋਕੜ ਉਨ੍ਹਾਂ ਦੇ ਜੀਵਨ-ਜਾਚ, ਨਿੱਜੀ ਕਿੜਾਂ, ਅੜਬਪੁਣਾਂ ਵਿਚੋਂ ਪੜ੍ਹਿਆ ਜਾ ਸਕਦਾ ਹੈ । ਇਹੀ ਗੱਲ ਖੋਜੀ ਕਾਫ਼ਿਰ ਨਹਿਰੂ ਪਰਿਵਾਰ ’ਚੋਂ ਵੀ ਲੱਭਦਾ ਹੈ । ਤਤਕਰਾ ਚੁਰਾਸੀ ਦਾ ਚੱਕਰ / 25 ਜੰਗਿ-ਆਜ਼ਾਦੀ ...ਮੋਤੀਲਾਲ ਨਹਿਰੂ ...ਜਵਾਹਰਲਾਲ ਨਹਿਰੂ / 66 ਪੰਡਿਤ ਨਹਿਰੂ ਦੇ ‘ਦੋ ਕਰਾਰੇ ਡੰਡਿਆਂ’ ਦੇ ਮੁਕਾਬਲੇ ਸਿੱਖਾਂ ਦੀ ਛੱਲੀ-ਕੁੱਟ / 81 ਬਾਦਸ਼ਾਹ ਕਦੀ ਗ਼ਲਤੀ ਨਹੀਂ ਕਰਦਾ / 88 ਹਿੰਦੂਤਵ ਦਾ ਮੌਡਰਨ ਅਜਗਰ / 95 ਪੰਜਾਬ : ਇੱਕ ਸਰੀਰ ਸੂਬਾ / 110 ਅਕਾਲ ਤਖ਼ਤ ਨੂੰ ਠਾਣਾ ਨਾ ਬਣਾਓ / 117 ਭਗਤ ਪੂਰਨ ਸਿੰਘ : ਗਰਭ ਤੋਂ ਗੋਰ ਤੱਕ / 150 ਸਮਾਪਤੀ ਸਫਾ / 158