ਕਰਮ ਦੀ ਜ਼ਿੰਮੇਵਾਰੀ ਸਿਰਫ ਮਨੁੱਖ ਤੇ ਆਇਦ ਹੁੰਦੀ ਹੈ ਕਿਉਂਕਿ ਮਨੁੱਖ ਇਕ ਸਮਝਦਾਰ ਪ੍ਰਾਣੀ ਹੈ । ਪਸ਼ੂ ਸਮਝ ਤੋਂ ਹੀਣਾ ਹੈ । ਉਸ ਤੋਂ ਜੋ ਕੁਝ ਵੀ ਹੁੰਦਾ ਹੈ ਪ੍ਰਕਿਰਤੀ ਕਰਾਉਂਦੀ ਹੈ । ਮਨੁੱਖ ਜੋ ਕੁਝ ਵੀ ਕਰਦਾ ਹੈ ਆਪਣੀ ਬੁਧ ਅਨੁਸਾਰ ਕਰਦਾ ਹੈ । ਜਦ ਕਰਮ ਦਾ ਕਰਤਾ ਇਹ ਹੈ ਤਾਂ ਫਿਰ ਭੋਗਤਾ ਵੀ ਇਹੀ ਹੈ । ਕਰਮ ਬੀਜ ਹੈ, ਦੁਖ ਸੁਖ ਫਲ ਹਨ । ਜੀਵਨ ਦੇ ਬ੍ਰਿਖ ਦੇ ਉਪਰ ਦੁਖਾਂ ਦੇ ਫਲਾਂ ਨੂੰ ਦੇਖ ਕੇ ਇਹ ਕਹਿਣਾ ਪਏਗਾ ਕਿ ਬੀਜ ਗਲਤ ਬੋਇ ਗਏ ਹਨ । ਗਲਤ ਬੀਜ ਦੁਖ ਹੀ ਪੈਦਾ ਕਰੇਗਾ । ਇਸ ਕਿਤਾਬ ਵਿਚ ਇਸੇ ਵਿਸ਼ੇ ਦਾ ਗੁਰਬਾਣੀ ਅਨੁਸਾਰ ਖੁਲਾਸਾ ਕੀਤਾ ਹੈ ਤਾਂ ਕਿ ਮਨੁੱਖ ਸਹੀ ਬੀਜ ਬੀਜ ਕੇ ਸੁਖਾਂ ਦਾ ਫਲ ਪ੍ਰਾਪਤ ਕਰ ਸਕੇ ।