ਇਹ ਪੁਸਤਕ ਪ੍ਰਸਿਧ ਨਾਵਲਕਾਰ ਦਾ ਕਹਾਣੀ-ਸੰਗ੍ਰਹਿ ਹੈ । ਲੇਖਕ ਨੇ ਇਨ੍ਹਾਂ ਕਹਾਣੀਆਂ ਵਿਚ ਮਨੁੱਖ ਦੇ ਸਮਾਜੀ ਮਸਲਿਆਂ ਨੂੰ ਆਧਾਰ ਬਣਾ ਕੇ ਰੌਚਿਕ ਬ੍ਰਿਤਾਂਤ ਸਿਰਜੇ ਹਨ । ਵਿਸ਼ੇਸ਼ ਗੱਲ ਇਹ ਹੈ ਕਿ ਬਲਦੇਵ ਸਿੰਘ ਦੀਆਂ ਇਹ ਰਚਨਾਵਾਂ ਉਸਦੇ ਨਿੱਜੀ ਅਨੁਭਵ ਵਿਚੋਂ ਜਨਮ ਲੈਂਦੀਆਂ ਹਨ ਤੇ ਉਹ ਇਹ ਅਨੁਭਵ ਸੰਸਾਰ ਵਿਚ ਖੁੱਲ੍ਹੀਆਂ ਅੱਖਾਂ ਨਾਲ ਵਿਚਰਦਿਆਂ ਹਾਸਲ ਕਰਦਾ ਹੈ । ਉਸ ਦੀ ਡੂੰਘੀ ਨੀਝ ਕੌੜੇ ਯਥਾਰਥ ਦੇ ਪਿੱਛੇ ਵਿਆਪ ਰਹੇ ਗੰਧਲੇ ਸਿਸਟਮ ਨੂੰ ਨੰਗਾ ਕਰਨ ਦਾ ਕ੍ਰਿਸ਼ਮਾ ਵੀ ਕਰ ਵਿਖਾਂਦੀ ਹੈ ।