5 ਕਹਾਣੀਆਂ ਦੇ ਇਸ ਸੰਗ੍ਰਹਿ ਵਿਚ ਲੇਖਕ ਨੇ ਅਣਛੋਹੇ ਪੱਖਾਂ ਨੂੰ ਛੋਹਿਆ ਹੈ । ਜਸਵੀਰ ਰਾਣਾ ਨੂੰ ਕਹਾਣੀ ਕਲਾ ਦੀ ਕਾਰੀਗਰੀ ਉੱਪਰ ਵਿਸ਼ੇਸ਼ ਆਬੂਰ ਹਾਸਲ ਹੈ । ਉਸ ਦੀ ਕਹਾਣੀ ਵਿੱਚ ਕਿਤੇ ਵੀ ਉਪ-ਭਾਵੁਕਤਾ ਦਾ ਸ਼ੋਰ ਨਹੀਂ ਹੈ । ਉਹ ਆਪਣੇ ਕਹਾਣੀ ਸੰਸਾਰ ਵਿਚ ਬਹੁਤ ਧੀਮੀ ਸੁਰ ਵਿੱਚ ਵੱਡੀ ਗੱਲ ਪ੍ਰਗਟਾਉਂਦਾ ਹੈ । ਉਸਦੀ ਕਹਾਣੀ ਵਿੱਚ ਸਾਧਾਰਨ ਮਨੁੱਖ ਦੀ ਅਸਾਧਾਰਨ ਮਨੋਸਥਿਤੀ ਪੈਸ਼ ਕੀਤੀ ਹੈ ।