ਇਹ ਪੁਸਤਕ ਜਸਵੀਰ ਸਿੰਘ ਰਾਣਾ ਦੀਆਂ 7 ਕਹਾਣੀਆਂ ਦਾ ਸੰਗ੍ਰਹਿ ਹੈ । ਇਹਨਾਂ ਕਹਾਣੀਆਂ ਵਿੱਚ ਅੱਜ ਦਾ ਯਥਾਰਥ ਹੈ , ਚੱਲਦਾ, ਨਿੱਘਰਦਾ ਪੰਜਾਬ ਹੈ । ਜਸਵੀਰ ਰਾਣਾ ਦੀਆਂ ਕਹਾਣੀਆਂ ਦਾ ਕੇਂਦਰ ਬਿੰਦੂ ਪੀੜਤ ਮਨੁੱਖ ਹੈ । ਜਿਸਦਾ ਦਰਦ ਪਛਾਨਣ ਤੇ ਪ੍ਰਗਟਾਉਣ ਵਿਚ ਉਸਦੀ ਕਹਾਣੀ ਕਲਾ ਦੇ ਨਕਸ਼ ਉਭਰਵੇਂ ਰੂਪ ਵਿਚ ਵੇਖੇ ਜਾ ਸਕਦੇ ਹਨ ।