ਇਸ ਨਾਵਲ ਅੰਦਰ ਪੇਸ਼ ਭਾਸ਼ਾ, ਵਾਤਾਵਰਨ ਤੇ ਪਾਣੀ ਦੀ ਸਮੱਸਿਆ ਬਹੁਤ ਅਹਿਮ ਹੈ। ਨਿਸ਼ਚੇ ਹੀ ਇਹ ਪੰਜਾਬ ਦਾ ਬਹੁਤ ਵੱਡਾ ਸੰਕਟ ਹੈ। ਭਵਿੱਖ ਵਿਚ ਰੇਗਿਸਤਾਨ ਦਾ ਮੈਟਾਫ਼ਰ ਬਿਲਕੁੱਲ ਜਾਇਜ਼ ਹੈ। ਇਹ ਸਮੱਸਿਆ ਸਾਡੇ ਰਾਜਸੀ-ਆਰਥਿਕ ਪ੍ਰਬੰਧ ਦਾ ਸਿੱਟਾ ਹੈ, ਜਿਸਦੀ ਮੁੱਖ ਟੇਕ ਸੱਤਾ ਅਤੇ ਮੁਨਾਫਾ ਹੈ। ਨਾਵਲ ਵਿਚ ਵਿਅੰਗ ਅਤੇ ਤਨਜ਼ੀ-ਭਾਵ ਉੱਚੇ ਸੁਰ ਵਿੱਚ ਨਹੀਂ ਪਰ ਸੂਖ਼ਮ ਰੂਪ ਵਿਚ ਮੌਜੂਦ ਹੈ। ਨਾਵਲ ਵਿਚ ਇਤਿਹਾਸਕ ਨੁਕਤਿਆਂ ਦੀ ਪੜਚੋਲ ਕਰਦੇ ਹੋਏ ਉਹ ਕਈ ਪ੍ਰਸ਼ਨ-ਚਿੰਨ੍ਹ ਲਗਾਉਂਦਾ ਹੈ।