ਮਸਕੀਨ ਜੀ ਨੇ ਇਸ ਪੁਸਤਕ ਵਿਚ ਗੁਰਬਾਣੀ ਦੀਆਂ ਤੁਕਾਂ ਦੇ ਸਿਰਲੇਖਾਂ ਦੇ ਆਧਾਰ ਤੇ ਬਹੁਤ ਸੁੰਦਰ ਵਿਦਵਤਾ-ਭਰੇ ਤੇ ਸ਼ੰਕੇ ਦੂਰ ਕਰਨ ਵਾਲੇ ਲੇਖ ਲਿਖੇ ਹਨ, ਗੁਰਬਾਣੀ ਸਹੀ ਸੇਧ ਦਰਸਾਉਂਦੀ ਹੈ, ਉਸ ਨੂੰ ਸਪੱਸ਼ਟ ਕਰਨ ਦਾ ਪੂਰਾ ਯਤਨ ਕੀਤਾ ਹੈ । ਜੈਸਾ ਕਿ (ਕਈ ਕੋਟਿ ਹੋਏ ਪੂਜਾਰੀ) ਪੁਜਾਰੀ (ਗ੍ਰੰਥੀ) ਕਿਸ ਤਰ੍ਹਾਂ ਦੇ ਹੋਣੇ ਚਾਹੀਦੇ ਹਨ ਤੇ ਉਨ੍ਹਾਂ ਦਾ ਸਤਿਕਾਰ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਤੇ ਅੱਜ ਦੇ ਸਮੇਂ ਵਿਚ ਇਸ ਸ਼੍ਰੇਣੀ ਦੀ ਕੀ ਹਾਲਤ ਹੈ ਯਾ ਮਾਸ ਦੇ ਖਾਣ ਤੇ ਨਾ ਖਾਣ ਸੰਬੰਧੀ ਖੰਡਨ ਤੇ ਮੰਡਨ ਦੋਹਾਂ ਪੱਖਾਂ ਨੂੰ ਲੈ ਕੇ ਗੁਰਬਾਣੀ ਅਤੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਪ੍ਰਮਾਣ ਦੇ ਕੇ ਬੜੇ ਸੁਚੱਜੇ ਢੰਗ ਨਾਲ ਆਪਣੇ ਖਿਆਲਾਂ ਦਾ ਪ੍ਰਗਟਾਵਾ ਕੀਤਾ ਹੈ । ਤਤਕਰਾ ਨਉ ਦੁਆਰੇ ਪਰਗਟੁ ਕੀਏ ਦਸਵਾ ਗੁਪਤੁ ਰਖਾਇਆ / 21 ਧੌਲ ਧਰਮੁ ਦਇਆ ਕਾ ਪੂਤ / 24 ਕਰਮ ਭੂਮਿ ਮਹਿ ਬੋਅਹੁ ਨਾਮੁ / 31 ਕਿਸੁ ਉਦਮ ਤੇ ਰਾਜੁ ਮਿਲੈ / 34 ਹਉ ਆਇਆ ਦੂਰਹੁ ਚਲਿ ਕੈ ਮੈ ਤਕੀ ਤਉ ਸਰਣਾਈ ਜੀਉ / 36 ਨਾ ਮੈ ਰੂਪੁ ਨ ਬੰਕੇ ਨੈਣਾ / 41 ਤੂ ਸਰਬ ਕਲਾ ਕਾ ਗਿਆਤਾ / 46 ਹਰੂਏ ਹਰੂਏ ਤਿਰਿ ਗਏ ਡੂਬੇ ਜਿਨ ਸਿਰ ਭਾਰ / 49 ਬਲਿਹਾਰੀ ਜਾਉ ਜੇਤੇ ਤੇਰੇ ਨਾਵ ਹੈ / 51 ਰਾਜੇ ਸੀਹ ਮੁਕਦਮ ਕੁਤੇ / 55 ਸੁਪਨੈ ਆਇਆ ਭੀ ਗਇਆ ਮੈ ਜਲੁ ਭਰਿਆ ਰੋਇ / 59 ਕਈ ਕੋਟਿ ਹੋੲ ਪੂਜਾਰੀ / 64 ਤੂੰ ਸੁਣਿ ਹਰਣਾ ਕਾਲਿਆ ਕੀ ਵਾੜੀਐ ਰਾਤਾ ਰਾਮ / 68 ਮਾਹ ਦਿਵਸ ਮੂਰਤ ਭਲੇ ਜਿਸ ਕਉ ਨਦਰਿ ਕਰੇ / 73 ਏਕ ਵਸਤੁ ਬੂਝਹਿ ਤਾ ਹੋਵਹਿ ਪਾਕ / 77 ਤੂੰ ਮੇਰਾ ਬੰਧਪੁ ਤੂੰ ਮੇਰਾ ਭ੍ਰਾਤਾ / 80 ਬਾਲ ਜੁਆਨੀ ਅਰੁ ਬਿਰਧਿ ਫੁਨਿ ਤੀਨਿ ਅਵਸਥਾ ਜਾਨਿ / 85 ਕੋਈ ਆਖੈ ਭੂਤਨਾ ਕੋ ਕਹੈ ਬੇਤਾਲਾ / 89 ਹਉ ਰਹਿ ਨ ਸਕਾ ਬਿਨ ਦੇਖੇ ਪ੍ਰੀਤਮਾ / 93 ਤੇਰੇ ਬੰਕੇ ਲੋਇਣ ਦੰਤ ਰੀਸਾਲਾ / 96 ਬੋਲਨਹਾਰ ਪਰਮ ਗੁਰੁ ਏਹੀ / 98 ਅਨੇਕ ਹੈਂ॥ ਫਿਰ ਏਕ ਹੈਂ ॥ / 101 ਮਨੁ ਦੇ ਰਾਮੁ ਲੀਆ ਹੈ ਮੋਲਿ / 106 ਬਿਨ ਮਨ ਮੂਏ ਕੈਸੇ ਹਰਿ ਪਾਇ / 108 ਅਬ ਕਲੂ ਆਇਓ ਰੇ/ 110 ਸਾਝ ਕਰੀਜੈ ਗੁਣਹ ਕੈਰੀ ਛੋਡਿ ਅਵਗਣ ਚਲੀਐ / 113 ਜਿਥੈ ਹਰਿ ਆਰਾਧੀਐ ਤਿਥੈ ਹਰਿ ਮਿਤੁ ਸਹਾਈ / 117 ਬਾਬਾ ਹੋਰੁ ਖਾਣਾ ਖੁਸੀ ਖੁਆਰ / 118 ਆਜੁ ਮਿਲਾਵਾ ਸੇਖ ਫਰੀਦ / 123 ਨਾਮੁ ਜਪਤ ਕੋਟਿ ਸੂਰ ਉਜਾਰਾ ਬਿਨਸੈ ਭਰਮੁ ਅੰਧੇਰਾ / 126 ਕਿ ਸਾਹਿਬ ਦਿਮਾਗ਼ ਹੈਂ / 129 ਚਤੁਰਾਈ ਸਿਆਣਪਾ ਕਿਤੈ ਕਾਮਿ ਨ ਆਈਐ / 132 ਭੋਲੇ ਭਾਇ ਮਿਲੇ ਰਘੁਰਾਇਆ / 136 ਸਭ ਤੇ ਵਡਾ ਸਤਿਗੁਰੁ ਨਾਨਕੁ ਜਿਨਿ ਕਲ ਰਾਖੀ ਮੇਰੀ / 141 ਸੁਚਿ ਹੋਵੈ ਤਾ ਸਚੁ ਪਾਈਐ / 144 ਆਸਾ ਮਾਹਿ ਨਿਰਾਸੁ ਵਲਾਏ / 148 ਕਰਤੂਤਿ ਪਸੂ ਕੀ ਮਾਨਸ ਜਾਤਿ / 152 ਖਾਲਸਾ ਮੇਰੋ ਰੂਪ ਹੈ ਖਾਸ / 157 ਮਨਿ ਬੈਰਾਗ ਭਇਆ ਦਰਸਨੁ ਦੇਖਣੈ ਕਾ ਚਾਉ / 164 ਕੁੰਡਲਨੀ ਸੁਰਝੀ ਸਤਸੰਗਤਿ / 169 ਬਾਲ ਜੁਆਨੀ ਅਰੁ ਬਿਰਧਿ ਫੁਨਿ ਤੀਨਿ ਅਵਸਥਾ ਜਾਨਿ / 175