ਇਸ ਪੁਸਤਕ ਵਿਚ ਜਿਥੇ ਜੀਵਨ ਦੀ ਅਸਲੀਅਤ ਦੀ ਬੜੀ ਗਹਿਰੀ ਵਿਚਾਰ ਦਰਸਾਈ ਹੈ ਉੱਥੇ ਨਾਲ ਹੀ ਮੂਲ ਮੰਤਰ ਦੀ ਵਿਆਖਿਆ , ਬ੍ਰਹਮ ਨੂੰ ਜਾਨਣਾ, ਸ਼ਬਦ ਨੂੰ ਗਹਿਰਾਈ ਨਾਲ ਸੁਣਨਾ , ਮਨ ਦਾ ਦ੍ਰਿਸ਼ਟਮਾਨ ਤੋਂ ਪ੍ਰਭਾਵਤ ਹੋਣਾ ਤੇ ਨਾਮ ਦੀ ਮਹਿਮਾ ਦੀ ਗੂੜੀ ਵਿਚਾਰ ਕਰਕੇ ਗੁਰਮਤਿ ਗਿਆਨ ਤੇ ਰੋਸ਼ਨੀ ਪਾਈ ਹੈ । ਇਸ ਪੁਸਤਕ ਵਿਚ ਛੇ ਲੇਖ ਹਨ । ਹਰ ਲੇਖ ਵਿਚ ਬਹੁਤ ਬਾਰੀਕੀਆਂ ਹਨ । ਗੁਰਮਤਿ ਗਿਆਨ ਦੀਆਂ ਗੁਝੀਆਂ ਰਮਜ਼ਾਂ, ਧਰਮ ਫਲਸਫਾ ਅਤੇ ਜੀਵਨ-ਜਾਚ ਨੂੰ ਬਹੁਤ ਹੀ ਸੁਮੱਚੇ ਢੰਗ ਨਾਲ ਦਰਸਾਇਆ ਗਿਆ ਹੈ । ਸ਼ਬਦਾਵਲੀ ਐਸੀ ਸਰਲ ਹੈ ਹਰ ਪਾਠਕ ਦੇ ਹਿਰਦੇ ਵਿਚ ਵਿਚਾਰ ਬੈਠ ਜਾਂਦੇ ਹਨ । ਪਾਠਕ ਜਨ ਪੁਸਤਕ ਨੂੰ ਪੜ੍ਹ ਕੇ ਜੀਵਨ ਦੀ ਅਸਲੀਅਤ ਸਮਝ ਸਕਣਗੇ । ਤਤਕਰਾ ਜੀਵਨ ਦੀ ਅਸਲੀਅਤ / 8 ਮੂਲ ਮੰਤਰ ਦੀ ਵਿਆਖਿਆ / 30 ਬ੍ਰਹਮ ਨੂੰ ਜਾਨਣਾ / 57 ਸ਼ਬਦ ਨੂੰ ਗਹਿਰਾਈ ਨਾਲ ਸੁਣਨਾ / 80 ਮਨ ਦ੍ਰਿਸ਼ਟਮਾਨ ਤੋਂ ਪ੍ਰਭਾਵਤ ਹੈ (ਨਿਰੰਕਾਰ ਅਦ੍ਰਿਸ਼) / 102 ਨਾਮ ਦੀ ਮਹਿਮਾ / 124 ਸੁਚੇਤ ਬੁੱਢੇਪਾ (ਕਵਿਤਾ ਕਵਿਰਾਜ ਜੈ ਸਿੰਘ ਜੀ ‘ਸ਼ੁਗਲ’) / 149