ਮਸਕੀਨ ਜੀ ਦੇ ਲੈਕਚਰ ਭਾਗ-1 ਵਿਚ ਲਿਖੇ ਗਏ ਵਿਆਖਿਆਨਾਂ ਵਿਚ ਮਸਕੀਨ ਜੀ ਨੇ ਗੁਰਬਾਣੀ ਵਿਚ ਵਰਣਿਤ ਕਿਸੇ ਇਕ ਤੱਥ ਨੂੰ ਸਾਹਮਣੇ ਰੱਖ ਕੇ ਉਸਦੀ ਵਿਆਖਿਆ ਲਈ ਗੁਰਬਾਣੀ, ਗੁਰ-ਇਤਿਹਾਸ, ਭਾਈ ਗੁਰਦਾਸ ਜੀ ਦੀ ਬਾਣੀ, ਦਸਮ ਗ੍ਰੰਥ, ਭਾਈ ਨੰਦ ਲਾਲ ਜੀ ਦੀ ਰਚਨਾ ਤੋਂ ਇਲਾਵਾ ਸੂਫੀ ਫ਼ਕੀਰਾਂ ਦੇ ਕਲਾਮ, ਦੁਨੀਆਂ ਦੇ ਹੋਰ ਫਿਲਾਸਫ਼ਰਾਂ ਦੇ ਵਿਚਾਰ ਤੇ ਆਪਣਾ ਅਨੁਭਵ ਮਿਲਾ ਕੇ ਅਜਿਹੇ ਗੁਲਦਸਤੇ ਬਣਾਏ ਹਨ ਜਿਨ੍ਹਾਂ ਦੀ ਖੁਸ਼ਬੋ ਨਾਲ ਹਰ ਪਾਠਕ ਮੁਅੱਤਰ ਹੋ ਜਾਂਦਾ ਹੈ । ਨਵੇਂ ਉਠ ਰਹੇ ਧਰਮ ਪ੍ਰਚਾਰਕ ਇਸ ਪੁਸਤਕ ਤੋਂ ਸੇਧ ਤੇ ਮੈਟਰ ਲੈ ਕੇ ਸਫਲ ਪ੍ਰਚਾਰਕ ਤੇ ਕਥਾਕਾਰ ਬਣ ਸਕਣਗੇ । ਤਤਕਰਾ ਮਨਮੁਖ ਦਾ ਸੁਭਾ / 13 ਤੈ ਜਨਮਤ ਗੁਰਮਤਿ ਬ੍ਰਹਮੁ ਪਛਾਣਿਓ / 33 ਨਿਸ਼ਾਨ ਸਿੱਖੀ ਈਂ ਪੰਜ ਹਰਫ਼ ਕਾਫ਼ (੧) / 42 ਸਤਿ-ਸੰਗਤ / 60 ਨਿਸ਼ਾਨਿ ਸਿੱਖੀ ਈਂ ਪੰਜ ਹਰਫ਼ ਕਾਫ਼ (੨) / 75 ਪਵਿੱਤਰ ਲਹੂ / 85 ਪੂਰਨ ਮਨੁੱਖ / 89