ਇਸ ਪੁਸਤਕ ਵਿਚ ਦੋ ਪ੍ਰਕਰਣ ਹਨ : ਪੂਰਬਾਰਧ ਅਰਥਾਤ ਪਹਿਲੇ ਅੱਧ ਵਿਚ ਸਿਮਰਨ ਬਿਬੇਕ, ਨਾਮ ਜਪਣ ਦਾ ਨਿਰਣਾ ਹੈ । ਦੂਜੇ ਅੱਧ ਅਰਥਾਤ ਉਤਾਰਧ ਹਿਸੇ ਵਿਚ ਰਹਿਤ ਮਰਯਾਦਾ ਦੀ ਵਿਆਖਿਆ ਹੈ । ਪੁਸਤਕ ਦੇ ਮੁੱਢ ਵਿਚ ਦਸਿਆ ਹੈ ਕਿ ਗੁਰੂ ਘਰ ਵਿਚ ‘ਬਿਬੇਕ’ ਸਤਿਗੁਰ ਦੇ ਬਚਨਾਂ ਦਾ ਕਮਾਵਣਾ ਹੈ ।