ਇਸ ਪੁਸਤਕ ਵਿਚ ਜਿਥੇ ਹਰ ਦਿੱਤੇ ਹੁਕਮ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ, ਉੱਥੇ ਸਭ ਪ੍ਰਗਟ ਤੇ ਛੁਪੇ ਰਹਿਤਨਾਮਿਆਂ ਨੂੰ ਪੜ੍ਹ ਘੋਖ ਕੇ ਇਕ ਸਿੱਖ ਸਦਾਚਾਰਕ ਨਿਯਮਾਵਲੀ ਬਣਾਉਣ ਦਾ ਯਤਨ ਵੀ ਕੀਤਾ ਹੈ । ਇਹ ਨਿਰੋਲ ਇਸ ਪਾਸੇ ਦਾ ਸੰਕੇਤ ਹੈ ਕਿ ਪੰਥ ਨੂੰ ਆਪਣੀ ਸਦਾਚਾਰਕ ਨਿਯਮਾਵਲੀ ਬਣਾਉਣੀ ਚਾਹੀਦੀ ਹੈ ਤਾਂ ਕਿ ਕੋਝੇ ਰੀਤੀ-ਰਿਵਾਜ ਤੇ ਪਖੰਡ ਆਪਣਾ ਸਿਰ ਨ ਚੁੱਕਣ । ਤਤਕਰਾ ਕਕਾਰ ਕਿਉਂ ? / 9 ਰਹਿਤ ਕਿਸ ਲਈ ? / 19 ਕੇਸ ਸਾਡੀ ਮੋਹਰ ਹੈ / 23 ਕੰਘਾ ਕੇਸਾਂ ਦੇ ਵਿਚ ਧਰਾ / 31 ਸਰਬ ਲੋਹ ਦਾ ਕੜਾ ਪਹਿਨਣਾ / 35 ਪਰਵਾਣਿਤ ਸਿੱਖ ਰਹਿਤ ਮਰਯਾਦਾ / 40 ਸੀਲ ਜਤ ਕੀ ਕੱਛ / 63 ਕ੍ਰਿਪਾਨ ਦਾ ਵਿਸਾਹ ਕਰਨਾ ਨਾਹੀਂ / 70 ਜਗਤ ਜੂਠ ਤਮਾਕੂ ਨ ਸੇਵ / 79 ਅਭਾਖਿਆ ਕਾ ਕੁਠਾ ਖਾਵੈ ਨਾਹੀ / 85 ਪਰ ਤਨ ਗਾਮੀ ਨਹੀਂ ਹੋਣਾ / 92 ਸ਼ਾਸਤਰ ਅਤੇ ਸ਼ਸਤਰ / 97 ਵਿਸਾਖੀ – ਜੈ, ਜੀਵਨ ਤੇ ਜਾਗ੍ਰਿਤੀ ਦਾ ਦਿਨ / 100 ਦੀਵਾਲੀ ਦੀ ਰਾਤਿ ਦੀਵੇ ਬਾਲੀਅਹਿ / 106 ਹੋਲਾ ਮਹੱਲਾ – ਸਭ ਸ਼ਕਤੀਆਂ ਦਾ ਪ੍ਰਤੀਕ / 113 ਸ਼ਹੀਦੀ ਪ੍ਰੰਪਰਾ / 118 ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇਹ / 121 ਆਗਿਆ ਭਈ ਅਕਾਲ ਕੀ / 136 ਐਸੀ ਲਾਲ ਤੁਝ ਬਿਨ ਕਉਨੁ ਕਰੈ / 142 ਬਲਿਹਾਰੀ ਗੁਰ ਆਪਣੇ / 151 ਅਸਲ ਕਰਾਮਾਤ / 156 ਅਨੰਦ ਕਾਰਜ / 162 ਸਿੱਖ ਸਦਾਚਾਰਕ ਨਿਯਮਾਵਲੀ / 167