ਇਹ ਤੇਰ੍ਹਾਂ ਨਵ-ਵਰਸ਼ ਸੁਨੇਹੇ ਲੇਖਕ ਦੇ ਹਾਦਸਿਆਂ ਭਰੇ ਮਾਰਗ ਉਤੇ ਤੇਰ੍ਹਾਂ ਪੜਾਅ ਹਨ । ਉਸ ਨੇ ਨਾਰਾਜ਼, ਅਸੁੰਤਸ਼ਟ ਪਾਠਕਾਂ ਦੇ ਗਿਲੇ ਦੀ, ਕਦਰਦਾਨਾਂ ਦੀ ਪ੍ਰਸ਼ੰਸਾ ਨਾਲੋਂ ਵੀ ਵਧਰ ਕਦਰ ਵਿਖਾਉਂਦੇ ਹੋਏ ਉਨ੍ਹਾਂ ਦੀ ਪੜਚੋਲ ਲਈ ਇਹ ਤੇਰ੍ਹਾਂ ਸੁਨੇਹੇ ਲੇਖਾਂ ਦੇ ਰੂਪ ਵਿਚ ਪਾਠਕਾਂ ਸਾਹਮਣੇ ਪੇਸ਼ ਕੀਤੇ ਹਨ ।