ਇਸ ਸੰਗ੍ਰਹਿ ਵਿਚਲੇ ਲੇਖਾਂ ਦਾ ਉਦੇਸ਼ ਸਮੱਸਿਆ ਦੀ ਵਿਆਖਿਆ ਅਤੇ ਵਿਸ਼ਲੇਸ਼ਣ ਕਰਨਾ ਹੀ ਹੈ । ਹਰ ਪਾਠਕ ਨੇ ਆਪਣੀ ਮਨੋਸਥਿਤੀ, ਵਿਦਿਅਕ ਯੋਗਤਾ, ਅਨੁਭਵ, ਜੀਵਨ ਪ੍ਰਤੀ ਦ੍ਰਿਸ਼ਟੀਕੋਣ ਆਦਿ ਦੇ ਆਧਾਰ ਤੇ ਆਪਣੇ ਨਿਰਣੇ ਆਪ ਕਰਨੇ ਹਨ । ਜੇ ਕੋਈ ਲੇਖਕ ਕੋਈ ਸੇਧ ਦੇਣ ਦਾ ਦਾਅਵਾ ਕਰਦਾ ਵੀ ਹੈ ਤਾਂ ਇਹ ਉਸ ਦੇ ਆਪਣੇ ਸੰਦਰਭ ਵਿਚ ਹੀ ਸਾਰਥਕ ਹੁੰਦੀ ਹੈ, ਸਮੁੱਚੇ ਸਮਾਜ ਜਾਂ ਪਾਠਕ ਵਰਗ ਉਤੇ ਇਸ ਨੂੰ ਨਾ ਤਾਂ ਲਾਗੂ ਕੀਤਾ ਜਾ ਸਕਦਾ ਹੈ ਅਤੇ ਨਾ ਹੀ ਕਰਨਾ ਚਾਹੀਦਾ ਹੈ ।