ਗਾਚਨੀ ਨਾਲ ਪੋਚੀ ਜਿਸ ਪੱਟੀ ਉੱਤੇ ਅੱਖਰ ਲਿਖਣ ਦੀ ਮੁਹਾਰਤ ਕਰੀਦੀ ਹੈ, ਉਸ ਪੱਟੀ ਨੂੰ ਮੁੜਕੇ ਗਾਚਨੀ ਨਾਲ ਪੋਚ ਦੇਣਾ ਹੁੰਦਾ ਹੈ, 1935 ਤੋਂ ਜੋ ਸੰਗ੍ਰਹਿ ਛਪੇ, ਉਨ੍ਹਾਂ ਉੱਤੇ ਗਾਚਨੀ ਫੇਰ ਕੇ, 1970 ਤੋਂ ਪਹਿਲਾਂ ਛਪੇ ਸਿਰਫ਼ ਸੱਤ ਸੰਗ੍ਰਹਿ ਲੇਖਿਕਾ ਨੇ ਇਸ ਪੁਸਤਕ ਵਿਚ ਦਰਜ ਕੀਤੇ ਹਨ । ਪੱਥਰ ਗੀਟੇ 1946, ਲੰਮੀਆਂ ਵਾਟਾਂ 1948, ਸਰਘੀ ਵੇਲਾ 1951, ਸੁਨੇਹੜੇ 1955, ਅਸ਼ੋਕਾ ਚੇਤੀ 1957, ਕਸਤੂਰੀ 1959 ਤੇ ਨਾਗਮਣੀ 1964 ਪੱਥਰ ਗੀਟੇ ਵਿਚੋਂ ਸਿਰਫ਼ ਚਾਰ ਨਜ਼ਮਾਂ ਲਈਆਂ ਹਨ, ਬਾਕੀ ਸਾਰੇ ਸੰਗ੍ਰਹਿ ਕਰੀਬ ਪੂਰੇ ਦੇ ਪੂਰੇ ਇਸ ਪੁਸਤਕ ਵਿਚ ਹਨ ।