ਇਸ ਨਾਵਲ ਵਿਚ ਸੱਠਵਿਆਂ-ਸੱਤਰਵਿਆਂ ਦੇ ਪੰਜਾਬ ਦੀ ਤੇ ਵਿਸ਼ੇਸ਼ ਕਰਕੇ ਇਸ ਦੇ ਕਸਬਿਆਂ ਦੀ ਬਦਲਦੀ ਜ਼ਿੰਦਗੀ ਦਾ ਦਿਲ-ਖਿੱਚਵਾਂ ਵਰਣਨ ਹੈ ਤੇ ਇਸ ਵਿਚ ਸੰਸਕਾਰਾਂ ਦੇ ਬੰਧਨਾਂ ਵਿਚ ਬੱਝੀ ਜ਼ਿੰਦਗੀ ਦੇ ਰਿਸ਼ਤਿਆਂ ਦੀ ਪਾਕੀਜ਼ਗੀ ਜੇਤੂ ਬਣ ਕੇ ਉੱਭਰਦੀ ਹੈ । ਜ਼ਿੰਦਗੀ ਦੀ ਵਿਸ਼ਾਲਤਾ ਨੂੰ ਬੱਝਵੇਂ ਤਨਾਓ ਦਾ ਪਾਸਾਰ ਦੇ ਕੇ ਜਿਵੇਂ ਲੇਖਕ ਨੇ ਚਿਤਰਿਆ ਹੈ, ਉਹ ਖਿੱਚ-ਭਰਪੂਰ ਹੈ । ਇਸ ਨਾਵਲ ਦੀ ਭਾਸ਼ਾ-ਸ਼ੈਲੀ ਦੀ ਸਾਦਗੀ ਤੇ ਰਵਾਨੀ ਦੇ ਵਹਾਅ ਵਿਚ ਪਾਠਕ ਇਸ ਨੂੰ ਇਕ ਵੇਰਾਂ ਸ਼ੁਰੂ ਕਰ ਕੇ ਮੁਕਾਏ ਬਿਨਾਂ ਛੱਡ ਨਹੀਂ ਸਕੇਗਾ।