ਭੁੱਲ-ਭੁਲੇਖੇ ਛੱਤੀਸਗੜ੍ਹ ਦੇ ਆਦਿਵਾਸੀ ਜਨ-ਜੀਵਨ ’ਤੇ ਆਧਾਰਿਤ ਪ੍ਰਸਿੱਧ ਹਿੰਦੀ ਨਾਵਲ ਭੁੱਲਣ-ਕਾਂਦਾ ਦਾ ਪੰਜਾਬੀ ਰੂਪ ਹੈ। ਇਸ ਨਾਵਲ ’ਤੇ ਆਧਾਰਿਤ ਫਿਲਮ ਨੂੰ ਰਾਸ਼ਟਰੀ ਫਿਲਮ ਪੁਰਸਕਾਰ ਪ੍ਰਾਪਤ ਹੈ। ਨਾਵਲ ਦੀ ਆਂਚਾਲਿਕ ਭਾਸ਼ਾ, ਆਦਿਵਾਸੀ ਪਿੰਡ ਦੇ ਲੋਕਾਂ ਦੀ ਸਿੱਧੀ-ਸਾਦੀ, ਸਰਲ-ਸਹਿਜ ਜ਼ਿੰਦਗੀ, ਹਰ ਤਿੱਥ-ਤਿਉਹਾਰ ਤੇ ਚੰਗੇ-ਮੰਦੇ ਮੌਕੇ ’ਤੇ ਇਕਜੁੱਟਤਾ ਤੇ ਆਪਣੇ ਮੁਖੀਆ ਵਿਚ ਅਟੁੱਟ ਵਿਸ਼ਵਾਸ ਨਾਵਲ ਦੀ ਵਿਲੱਖਣਤਾ ਹੈ।