ਮਾਲਗੁਡੀ ਦੀਆਂ ਕਹਾਣੀਆਂ ਕਿਤਾਬ ਸ਼੍ਰੀ ਆਰ.ਕੇ. ਨਰਾਇਣ ਦੁਆਰਾ ਰਚਿਤ ਛੋਟੀਆਂ ਕਹਾਣੀਆਂ ਦਾ ਸੰਗ੍ਰਹਿ ਹੈ । ਜੋ ਪਹਿਲੀ ਵਾਰ 1943 ਵਿੱਚ ਪ੍ਰਕਾਸ਼ਿਤ ਹੋਈ ਸੀ । ਮਾਲਗੁਡੀ ਦੱਖਣ ਭਾਰਤ ਦਾ ਇੱਕ ਕਾਲਪਨਿਕ ਨਗਰ ਹੈ ਜੋ ਸ਼੍ਰੀ ਆਰ. ਕੇ. ਨਰਾਇਣ ਦੁਆਰਾ ਉਸਾਰਿਆ ਗਿਆ ਸੀ । ਆਪਣੇ ਪਸੰਦੀਦਾ ਖੇਤਰ ਮੈਸੂਰ ਤੇ ਚੇਨੱਈ ਵਿੱਚ ਘੁੰਮਦਿਆਂ ਉਨ੍ਹਾਂ ਨੇ ਲੋਕਾਂ ਦੇ ਜੀਵਨ ਨੂੰ ਬਹੁਤ ਨੇੜਿਓਂ ਦੇਖਿਆ ਅਤੇ ਉਸੇ ਜੀਵਨ ਅਧਾਰ ਨੂੰ ਜੜ੍ਹ ਬਣਾ ਕੇ ਕਲਪਨਾ ਦਾ ਪੂਰਾ ਵਿਸ਼ਾਲ ਦਰੱਖ਼ਤ ਉਸਾਰ ਦਿੱਤਾ । ਉਨ੍ਹਾਂ ਦੇ ਆਪਣੇ ਕਲਪਨਾ ਦੇ ਨਗਰ ਵਿਚਲੇ ਕਾਲਪਨਿਕ ਪਾਤਰਾਂ ਨੂੰ ਆਪਣੀ ਕਲਮ ਨਾਲ਼ ਅਜਿਹਾ ਰੰਗ ਚਾੜ੍ਹਿਆ ਕਿ ਉਹ ਅਮਰ ਹੋ ਗਏ । ਇਸ ਕਿਤਾਬ ਨੂੰ ਪੜ੍ਹਦਿਆਂ ਉਹ ਪਾਤਰ ਅੱਜ ਵੀ ਸਾਕਾਰ ਰੂਪ ਧਾਰ ਕੇ ਸਾਡੇ ਆਲੇ-ਦੁਆਲੇ ਘੁੰਮਦੇ ਨਜ਼ਰੀ ਪੈਂਦੇ ਹਨ ।