ਇਸ ਪੁਸਤਕ ਵਿਚ ਪੰਜਾਬੀ ਵਿਚ 1849 ਤੋਂ 2004 ਤੱਕ ਅਨੁਵਾਦੀਆਂ ਗਈਆਂ ਰਚਨਾਵਾਂ ਦਾ ਵਿਸ਼ੇਵਾਰ ਵੇਰਵਾ ਹੈ। ਇਸ ਪੁਸਤਕ ਵਿਚ ਉਹੀ ਰਚਨਾਵਾਂ ਸ਼ਾਮਿਲ ਕੀਤੀਆਂ ਗਈਆਂ ਹਨ ਜਿਹੜੀਆਂ ਪੰਜਾਬੀ ਭਾਸ਼ਾ ਅਤੇ ਗੁਰਮੁਖੀ ਲਿਪੀ ਵਿਚ ਅਨੁਵਾਦਿਤ ਹੋ ਕੇ ਛਪੀਆਂ ਹਨ। ਪਿਛਲੀ ਲਗਭਗ ਡੇਢ ਸਦੀ ਵਿਚ ਛਪੀਆਂ ਇਹ ਪੁਸਤਕਾਂ 35 ਭਾਸ਼ਾਵਾਂ ਨਾਲ ਸੰਬੰਧ ਰੱਖਦੀਆਂ ਹਨ। ਇਸ ਪੁਸਤਕ ਦੀ ਰਚੈਤਾ ਡਾ. ਸੁਦਰਸ਼ਨ ਕੌਰ ਸੇਠੀ ਨੇ ਪੰਜਾਬੀ ਵਿਚ ਅਨੁਵਾਦਿਤ ਸਾਹਿਤ ਦਾ ਸੁਨਿਸ਼ਚਿਤ ਬਿਊਰਾ ਪੇਸ਼ ਕਰਕੇ ਇਕ ਅਜਿਹਾ ਡਾਟਾਬੇਸ ਤਿਆਰ ਕੀਤਾ ਹੈ ਜਿਹੜਾ ਪੰਜਾਬੀ ਵਿਚ ਹੁਣ ਤੱਕ ਅਨੁਵਾਦ ਹੋ ਚੁੱਕੇ ਗਿਆਨ ਦਾ ਇਕ ਬਿਬਲੀਓਗ੍ਰਾਫੀਕਲ ਵੇਰਵਾ ਪ੍ਰਦਾਨ ਕਰਦਾ ਹੈ। ਇਹ ਪੁਸਤਕ ਵਿਦਿਆਰਥੀਆਂ, ਖੋਜਾਰਥੀਆਂ ਅਤੇ ਆਮ ਪਾਠਕਾਂ ਲਈ ਲਾਹੇਵੰਦ ਸਾਬਿਤ ਹੋਵੇਗੀ।