ਇਸ ਵਿਚ ਧਰਤੀ ਦਾ ਦੁੱਖ ਸੁਖ ਖੁੱਲ੍ਹ ਕੇ ਬੋਲਦਾ ਹੈ । ਕੂੜ ਕੁਸੱਤ ਦੀ ਤੇਜ਼ ਹਨ੍ਹੇਰੀ ਸਾਹਮਣੇ ਨਿਰੰਤਰ ਬਲਦਾ ਚਿਰਾਗ । ਕੰਨੀਂ ਦੇ ਕਿਆਰੇ ਵਾਂਗ ਨੁੱਕਰੇ ਲੱਗੇ ਸਧਾਰਨ ਆਦਮੀ ਦੀ ਦਰਦ ਗਾਥਾ ਪੁਣ ਛਾਣ ਕੇ ਸਾਨੂੰ ਦੱਸਦਾ ਹੈ ਕਿ ਇਹ ਕੰਡਿਆਲੀਆਂ ਪੀੜਾਂ ਕੌਣ ਬੀਜਦਾ ਤੇ ਲਗਾਤਾਰ ਉਸ ਨੂੰ ਸਾਡੇ ਰਾਹੀਂ ਵਿਛਾਉਂਦਾ ਹੈ । ਰੰਗ ਬਰੰਗੀਆਂ ਸੋਚ ਧਾਰਾਵਾਂ ਤੇ ਸਿਆਸਤ ਵਿਚ ਤੱਤਾਂ ਨੂੰ ਰਿੜਕ ਕੇ ਆਮ ਲੋਕਾਂ ਦੀ ਆਵਾਜ਼ ਬਣ ਉਹ ਆਪਣੇ ਬੇਬਾਕ ਅੰਦਾਜ਼ ਵਿਚ ਉੱਚੀ ਆਵਾਜ਼ ਵਿੱਚ ਹੋਕਾ ਦਿੰਦਾ ਹੈ । ਉਸਦੀ ਬੇਹੱਦ ਮਕਬੂਲ ਕਿਤਾਬ ’ ਦ ਫ੍ਰੀ ਵਾਇਸ ’ ਦਾ ਪੰਜਾਬੀ ਰੁੂਪਾਂਤਰ ਦਲਜੀਤ ਅਮੀ ਨੇ ਕੀਤਾ ਹੈ ।