ਇਸ ਪੁਸਤਕ ਵਿਚ ਦੁਨੀਆਂ ਦੇ ਮਹਾਨ ਲੇਖਕਾਂ, ਵਿਚਾਰਕਾਂ ਅਤੇ ਕਵੀਆਂ-ਗੁਰੂਦੇਵ ਰਾਬਿੰਦਰਨਾਥ ਟੈਗੋਰ, ਬਾਲਜ਼ਾਕ, ਤੁਰਗਨੇਵ, ਦੋਸਤੋਵਸਕੀ, ਨੀਤਸ਼ੇ, ਰਿਲਕੇ, ਖ਼ਲੀਲ ਜਿਬਰਾਨ, ਸਾਰਤਰ, ਮਿਰਚਾ ਇਲਾਅਡੀ ਅਤੇ ਅੰਮ੍ਰਿਤਾ ਪ੍ਰੀਤਮ ਦੀ ਜ਼ਿੰਦਗੀ ਦੇ ਡਿੱਠੇ-ਅਣਡਿੱਠੇ ਪ੍ਰੇਮ-ਪ੍ਰਸੰਗ ਸ਼ਾਮਲ ਹਨ । ਇਨ੍ਹਾਂ ਮਹਾਨ ਲੇਖਕਾਂ ਅਤੇ ਕਵੀਆਂ ਨੇ ਆਪਣੀਆਂ ਰਚਨਾਵਾਂ ਵਿਚ ਪਿਆਰ ਦੇ ਕਿੰਨੇ ਹੀ ਆਯਾਮ ਉਦਘਾਟਿਤ ਕੀਤੇ ਤੇ ਪਿਆਰ ਦੀ ਮਹਿਮਾ ਵਿਚ ਗੀਤ ਗਾਏ । ਇਨ੍ਹਾਂ ਲੇਖਕਾਂ ਨੂੰ ਪੜ੍ਹਦਿਆਂ ਹਰ ਸੁਹਿਰਦ ਪਾਠਕ ਦੇ ਮਨ ਵਿਚ ਪ੍ਰਸ਼ਨ ਪੈਦਾ ਹੁੰਦਾ ਹੈ ਕਿ ਪਿਆਰ ਬਾਰੇ ਲਿਖਣ ਵਾਲੇ ਲੇਖਕਾਂ ਤੇ ਕਵੀਆਂ ਨੇ ਆਪਣੀ ਨਿੱਜੀ ਜ਼ਿੰਦਗੀ ਵਿਚ ਮੁਹੱਬਤ ਨੂੰ ਕਿੰਜ ਜੀਵਿਆ ਹੋਵੇਗਾ ? ਉਨ੍ਹਾਂ ਦੀਆਂ ਜੀਵਨੀਆਂ ਅਤੇ ਸਵੈ-ਜੀਵਨੀਆਂ ਵਿੱਚੋਂ ਉਨ੍ਹਾਂ ਦੇ ਪ੍ਰੇਮ-ਪ੍ਰਸੰਗਾਂ ਬਾਰੇ ਅੱਧੀ-ਅਧੂਰੀ ਜਾਣਕਾਰੀ ਹੀ ਮਿਲਦੀ ਹੈ । ਪਹਿਲਾਂ ਕੋਈ ਅਜਿਹੀ ਵੱਖਰੀ ਪੁਸਤਕ ਨਹੀਂ ਮਿਲਦੀ, ਜੋ ਇਨ੍ਹਾਂ ਅਦੀਬਾਂ ਦੇ ਪ੍ਰੇਮ-ਪ੍ਰਸੰਗਾਂ ਨੂੰ ਹੀ ਪੇਸ਼ ਕਰਦੀ ਹੋਵੇ । ਹੱਥਲੀ ਪੁਸਤਕ ਇਸ ਘਾਟ ਨੂੰ ਪੂਰਾ ਕਰਨ ਦਾ ਇਕ ਉਪਰਾਲਾ ਹੈ ।