ਸ. ਤਰਲੋਚਨ ਸਿੰਘ ਨੇ ਭਾਰਤ ਦੀ ਆਜ਼ਾਦੀ ਤੋਂ ਪਹਿਲਾਂ ਅਤੇ ਬਾਅਦ ਵਿਚ ਵੀ ਪੰਜਾਬ ਦੇ ਇਤਿਹਾਸ ਵਿਚ ਫਾਸਦ ਦਾ ਸਮਾਂ ਆਪਣੇ ਅੱਖੀਂ ਵੇਖਿਆ ਹੈ । ਪੰਜਾਬ ਦੀਆਂ ਕਾਫੀ ਰਾਜਨੀਤਿਕ ਲਹਿਰਾਂ ਵਿਚ ਵੀ ਉਹਨਾਂ ਦੀ ਭਰਪੂਰ ਸ਼ਮੂਲੀਅਤ ਰਹੀ ਹੈ । ਸਿੱਖਾਂ ਦੀ ਕੌਮੀ ਅਤੇ ਸੂਬਾਈ ਲੀਡਰਸ਼ਿਪ ਨਾਲ ਨੇੜਲੇ ਸੰਬੰਧਾਂ ਨੇ ਉਹਨਾਂ ਨੂੰ ਅਜਿਹੀ ਦ੍ਰਿਸ਼ਟੀ ਪ੍ਰਦਾਨ ਕੀਤੀ ਹੈ ਜਿਸ ਨਾਲ ਉਹ ਇਹਨਾਂ ਰਾਜਨੀਤਿਕ ਲਹਿਰਾਂ ਦੇ ਅੰਤਰ ਮਨ ਵਿਚ ਡੂੰਘੀ ਝਾਤ ਪਾਉਣ ਵਿਚ ਸਮਰੱਖ ਹੋਏ ਹਨ । ਇਸ ਤੋਂ ਇਲਾਵਾ ਉਚ ਪੱਧਰੀ ਜਨਤਕ-ਸਥਿਤੀ ਵਿਚ ਕੰਮ ਕਰਨ ਦੇ ਅਨੁਭਵ ਨੇ ਉਹਨਾਂ ਨੂੰ ਦੇਸ਼ ਦੀਆਂ ਰਾਜਨੀਤਿਕ ਸੰਸਥਾਵਾਂ ਦੀ ਕਾਰਜ-ਵਿਧੀ ਬਾਰੇ ਗਿਆਨਵਾਨ ਬਣਾਇਆ ਹੈ । ਇਸ ਤਰ੍ਹਾਂ ਦੀ ਪ੍ਰਕਿਰਿਆ ਵਿਚੋਂ ਗੁਜ਼ਰਨ ਦੇ ਅਮਨ ਨੇ ਉਹਨਾਂ ਅੰਦਰ ਇਕ ਚੇਤਨ ਸੰਸਦ ਮੈਂਬਰ ਵਜੋਂ ਉਸਾਰੂ ਭੂਮਿਕਾ ਨਿਭਾਉਣ ਵਿਚ ਦ੍ਰਿਸ਼ਟੀਕੋਣ ਪੈਦਾ ਕੀਤਾ ਹੈ । ਸਦਨ ਦੀਆਂ ਬਹਿਸਾਂ ਵਿਚ ਉਹਨਾਂ ਦਾ ਯੋਗਦਾਨ ਜਾਨਦਾਰ ਅਤੇ ਚਿੰਤਨ ਭਰਪੂਰ ਰਿਹਾ ਹੈ । ਉਹ ਭਿੰਨ-ਭਿੰਨ ਮਸਲਿਆਂ ਉੱਪਰ ਬਖੂਬੀ ਬੋਲਦੇ ਰਹੇ ਹਨ ਪਰੰਤੂ ਸਿੱਖ ਮਸਲਿਆਂ ਬਾਰੇ ਉਹਨਾਂ ਦੀ ਸੁਭਾਸ਼ਤਾ (ਖੁਸ਼-ਬਿਆਨੀ) ਦਾ ਕੋਈ ਜਵਾਬ ਨਹੀਂ ਹੈ । ਜਿਵੇਂ ਕਿ ਰਾਜ-ਸਭਾ ਵਿਚ ਦਿੱਤੇ ਗਏ ਉਹਨਾਂ ਦੇ ਭਾਸ਼ਣਾਂ ਅਤੇ ਸਵਾਲਾਂ ਤੋਂ ਵੀ ਗਵਾਹੀ ਮਿਲੇਹੀ, ਕਿ ਉਹ ਪਾਰਲੀਮੈਂਟਰੀ ਸਰੋਕਾਰਾਂ ਦੇ ਇਕ ਦ੍ਰਿੜ ਉਪਾਸ਼ਕ ਅਤੇ ਮੁੱਦਈ ਹਨ ਜੋ ਬੜੀ ਸਫਲਤਾ ਨਾਲ ਨੀਤੀ ਘੜਨ ਅਤੇ ਇਸ ਨੂੰ ਲਾਗੂ ਕਰਨ ਲਈ ਪ੍ਰਭਾਸ਼ਾਲੀ ਢੰਗ ਨਾਲ ਆਪਣੇ ਪੱਖ ਪੇਸ਼ ਕਰਦੇ ਹਨ ।