ਕੁੱਝ ਸੂਝਵਾਨ ਗੁਰਸਿੱਖਾਂ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਕੀਤੇ ਪ੍ਰਸ਼ਨ ਜਿਵੇਂ ਕਰਮ ਕੀ ਹੈ ? ਤੇ ਕਰਮ ਬਣਦਾ ਕਿਵੇਂ ਹੈ ? ਤੇ ਕਰਮ ਕਿਤਨੇ ਕਿਸਮ ਦਾ ਹੈ ? ਉਨ੍ਹਾਂ ਤੋਂ 15 ਹੋਰ ਵੀ ਗੂੜ੍ਹ ਵਿਚਾਰ ਜੈਸਾ ਕਿ ਪਰਮਾ ਗਿਆਨ ਕੀ ਹੈ ? ਅਪਰਮਾ ਗਿਆਨ ਕੀ ਹੈ ? ਪ੍ਰੋਖ ਬ੍ਰਹਮ ਗਿਆਨ ਕੀ ਹੈ ? ਅਪ੍ਰੋਖ ਬ੍ਰਹਮ ਕੀ ਹੈ ? ਵੇਦਾਂਤ ਵਿਚ ਗਿਆਨ ਸੰਬੰਧੀ ਸਾਧਨ ਕੀ ਹਨ ? ਅਤੇ ਗੁਰਮਤਿ ਵਿਚ ਗਿਆਨ ਸੰਬੰਧੀ ਸਾਧਨ ਕੀ ਹਨ ? ਇਹ ਸਾਰਾ ਕੁਝ ਪ੍ਰਸ਼ਨ ਉੱਤਰਾਂ ਵਿਚ ਜੋ ਅਨੰਦਪੁਰ ਸਾਹਿਬ ਵਾਰਤਕ ਰੂਪ ਵਿਚ ਹੋਇਆ, ਉਸੇ ਨੂੰ ਕਵੀ ਭਾਈ ਸੰਤੋਖ ਸਿੰਘ ਜੀ ਨੇ ਕਾਵਿ-ਰਚਨਾ ਵਿਚ ਗੁੰਥਨ ਕੀਤਾ, ਜੋ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਰਚਨਾ ਵਿਚ ਪੰਜਵੀਂ ਰੁਤਿ ਦੇ ਦਸ ਅਧਿਆਵਾਂ ਵਿਚ ਵਰਣਨ ਕੀਤਾ ਹੋਇਆ ਹੈ । ਇਸ ਪੁਸਤਕ ਵਿਚ ਦਸੇ ਅਧਿਆਵਾਂ ਦੀ ਵਿਆਖਿਆ ਪੇਸ਼ ਕੀਤੀ ਗਈ ਹੈ ਜੋ ਆਮ ਪਾਠਕਾਂ ਦੇ ਸੌਖਿਆਂ ਸਮਝਣ ਵਾਸਤੇ ਲੇਖਕ ਵੱਲੋਂ ਯਤਨ ਕੀਤਾ ਗਿਆ ਹੈ ।