ਇਹ ਪੁਸਤਕ ਨਾ ਤਾਂ ਸਿੱਖ ਧਰਮ ਦਾ ਇਤਿਹਾਸ ਹੀ ਹੈ ਅਤੇ ਨਾ ਹੀ ਸਿੱਖ ਧਰਮ ਦੀ ਵਿਵੇਚਕਾ ਹੋਣ ਦਾ ਦਾਅਵਾ ਕਰਦੀ ਹੈ। ਇਹ ਪੁਸਤਕ ਕੇਵਲ ਸਿੱਖਾਂ ਦੇ ਪੰਜਾਬ ਵਿਚ ਪ੍ਰਭੂਸੱਤਾ ਦੇ ਅਧਿਕਾਰੀ ਬਣਨ ਤੋਂ ਪਹਿਲਾਂ ਦੇ ਉਨ੍ਹਾਂ ਵਿਭਿੰਨ ਪੜਾਵਾਂ ਜਿਨ੍ਹਾਂ ਵਿਚੋਂ ਉਨ੍ਹਾਂ ਨੂੰ ਲੰਘਣਾ ਪਿਆ ਤੇ ਉਤਰਾ-ਚੜ੍ਹਾ ਜਿਹੜੇ ਉਨ੍ਹਾਂ ਨੂੰ ਵੇਖਣੇ ਪਏ, ਦਾ ਵਿਵਰਣ ਮਾਤਰ ਹੈ। ਲੇਖਕ ਨੇ ਆਪਣੇ ਵਿਸ਼ੇ ਦਾ ਨਿਭਾ ਨਾ ਤਾਂ ਵਿਰੋਧੀ ਆਲੋਚਕ ਦੀ ਭਾਵਨਾ ਨਾਲ ਅਤੇ ਨਾ ਹੀ ਸਿੱਖ ਧਰਮ ਦੇ ਸਮਰਥਕ ਦੇ ਰੂਪ ਵਿਚ ਕੀਤਾ ਹੈ ਭਾਵੇਂ ਉਹ ਬਾਲਪਨ ਤੋਂ ਹੀ ਗੁਰੂ ਸਾਹਿਬਾਨ ਦਾ ਸ਼ਰਧਾਲੂ ਰਿਹਾ ਹੈ ਅਤੇ ਸਿੱਖ ਧਰਮ ਦਾ ਜੀਵਨ ਭਰ ਅਧਿਐਨ ਕਰਦਾ ਰਿਹਾ ਹੈ। ਉਸ ਨੇ ਸਾਧਾਰਣ ਪਾਠਕ ਨੂੰ ਮੁੱਢਲੇ ਸਿੱਖ ਇਤਿਹਾਸ ਦੇ ਆਪਣੇ ਲੰਮੇ ਅਤੇ ਗਹੁਪੂਰਨ ਅਧਿਐਨ ਦੇ ਸਿੱਟੇ ਪੇਸ਼ ਕਰਨ ਦਾ ਯਤਨ ਕੀਤਾ ਹੈ।