ਇਸ ਪੁਸਤਕ ਵਿਚ ਲੇਖਕ ਵੱਲੋਂ ਵੱਖ-ਵੱਖ ਕੌਮੀ ਕਾਨਫ਼ਰੰਸਾਂ, ਗੋਸ਼ਟੀਆਂ ’ਚ ਪੜ੍ਹੇ, ਖੋਜ-ਪੱਤਰਾਂ ਦਾ ਸੰਗ੍ਰਹਿ ਹੈ । ਇਸ ਪੁਸਤਕ ’ਚ ਲੇਖਕ ਨੇ ਗੁਰਬਾਣੀ ’ਚੋਂ ਕਈ ਨਵੇਂ ਸੰਕਲਪਾਂ ਨੂੰ ਉਸਾਰਨ ਦਾ ਯਤਨ ਕੀਤਾ ਹੈ । ਇਨ੍ਹਾਂ ਨਵੀਨ ਸੰਕਲਪਾਂ ਦੀ ਨੀਝ ਕਿਸੇ ਸਿਧਾਂਤ ’ਤੇ ਨਹੀਂ ਉਸਰਦੀ ਸਗੋਂ ਇਹ ਸੰਕਲਪ ਮੌਲਿਕ ਤੇ ਸਿਰਜਣਾਤਮਕ ਹਨ ਕਿਉਂਕਿ ਲੰਮਾ ਸਮਾਂ ਗੁਰਬਾਣੀ ਚਿੰਤਕ ਬਾਣੀ ’ਚੋਂ ਪੂਰਬੀ-ਪੱਛਮੀ ਦ੍ਰਿਸ਼ਟੀਆਂ ਤੋਂ ਸੇਧ ਲੈ ਕੇ ਬਾਣੀ ਦਾ ਕਾਵਿ-ਸ਼ਾਸਤਰ ਤਲਾਸ਼ਣ ’ਚ ਰੁੱਝੇ ਰਹੇ । ਗੁਰਬਾਣੀ ਦਾ ਕਾਵਿ-ਸ਼ਾਸਤਰ ਮੌਲਿਕ ਹੈ, ਬਾਣੀ ਦੇ ਗਹਿਨ ਅਧਿਐਨ ਅਤੇ ਇਸ ਧਰਤ ਦੇ ਸਗਲੇ ਗਿਆਨ-ਪਾਸਾਰਾਂ ਦੇ ਅਧਿਐਨ ਨਾਲ ਹੀ ਕਾਵਿ-ਸ਼ਾਸਤਰ ਤੱਕ ਪਹੁੰਚ ਬਣਾਈ ਜਾ ਸਕਦੀ ਹੈ ।