ਇਸ ਪੁਸਤਕ ਵਿਚ ਵੱਖ ਵੱਖ ਧਰਮਾਂ, ਸਭਿਆਚਾਰਾਂ, ਆਦਮ ਕਬੀਲਿਆਂ ਆਦਿ ਦੇ ਲੋਕਾਂ ਵੱਲੋਂ ਵੱਖ ਵੱਖ ਸਮਿਆਂ ਤੇ ਵੱਖ ਵੱਖ ਹਾਲਾਤ ਵਿਚ ਕੀਤੀਆਂ ਅਰਦਾਸਾਂ ਨੂੰ ਪੰਜਾਬੀ ਕਵਿਤਾ ਵਿਚ ਤਰਜਮਾਨ ਕੀਤਾ ਗਿਆ ਹੈ । ਇਨ੍ਹਾਂ ਅਰਦਾਸਾਂ ਵਿਚਲੀ ਅਧਿਆਤਮਕ ਭਾਵਨਾ ਪਾਠਕ ਨੂੰ ਨਿਰਮਲਤਾ ਤੇ ਨਿਰਛਲਤਾ ਨਾਲ ਜੋੜਦੀ ਹੈ ਤੇ ਇਨ੍ਹਾਂ ਵਿਚਲਾ ਕਾਵਿਕ ਸੰਗੀਤ ਹਿਰਦੇ ਦੀਆਂ ਤਰਬਾਂ ਵਿਚ ਇਲਾਹੀ ਨਾਦ ਦੀ ਝੁਣਕਾਰ ਪੈਦਾ ਕਰਦਾ ਹੈ । ਇਹ ਸੰਗ੍ਰਹਿ ਸਰਬ ਧਰਮ ਸੰਬਾਦ ਦੀ ਅਨੋਖੀ ਰਚਨਾ ਬਣ ਗਿਆ ਹੈ, ਜਿਸ ਰਾਹੀਂ ਕੋਈ ਵੀ ਜਗਿਆਸੂ ਅਰਦਾਸ ਵਿਚ ਜੁੜ ਕੇ ਅਧਿਆਤਮਕ ਮੰਜ਼ਿਲਾਂ ਪ੍ਰਾਪਤ ਕਰ ਸਕਦਾ ਹੈ । ਤਤਕਰਾ ਅਰਦਾਸ ਦੀ ਵਿਸ਼ਵ-ਵਿਆਪਕਤਾ / 9 ਆਓ ਅਰਦਾਸ ਕਰੀਏ / 19 ਸੂਰਤਿ ਮੂਰਤਿ ਆਦਿ ਅਨੂਪੁ / 35 ਦਾਤਾ ਕਰਤਾ ਆਪਿ ਤੂੰ / 49 ਹਾਜ਼ਰ ਨਾਜ਼ਰ / 63 ਪੂਰਨ ਪ੍ਰੀਤ ਕੀ ਰੀਤ ਸੰਭਾਰੇ / 79 ਦਰਸਨ ਪਿਆਸੀ ਦਿਨਸੁ ਰਾਤਿ / 91 ਬਿਰਹਾ / 101 ਸੇ ਅਖੜੀਆਂ ਬਿਅੰਨਿ / 115 ਸ਼ੁਕਰਾਨਾ / 125 ਪਛਤਾਵਾ / 139 ਦਰਸਨੁ ਦੇਖਿ ਭਈ ਨਿਹਕੇਵਲ / 153 ਮੈਂ ਤੇਰਾ ਭਰਵਾਸਾ / 165 ਨਿਮ੍ਰਤਾ ਬਨਾਮ ਹਉਮੈ / 179 ਭਗਤੀ ਰੰਗੁ ਨ ਉਤਰੈ / 191 ਭੈ ਤੇ ਨਿਰਭਉ ਹੋਇ ਬਸਾਨਾ / 203 ਦੁੱਖ-ਸੁੱਖ / 217 ਮਾਂਗਉ ਰਾਮ ਤੇ ਸਭਿ ਥੋਕ / 229 ਸਭੇ ਜੀਅ ਸਮਾਲਿ / 243 ਸਭੇ ਸਾਂਝੀਵਾਲ ਸਦਾਇਨਿ / 263