ਸਾਰੀ ਦੁਨੀਆ ਇਸ ਗੱਲ ਦੀ ਕਾਇਲ ਹੈ ਕਿ ਬਹਾਦਰੀ ਦਾ ਅਦੁੱਤੀ ਗੁਣ ਸਿੱਖ ਕੌਮ ਦੇ ਵੰਡੇ ਵਿਚ ਆਇਆ ਹੈ । ਨਤੀਜਿਆਂ ਤੋਂ ਬੇਪਰਵਾਹ, ਬੇਬਾਕ ਬਹਾਦਰੀ, ਮਰਦਾਨਗੀ ਅਤੇ ਨਿਡਰਤਾ ਸਿੱਖਾਂ ਦਾ ਖਾਸਾ ਹੈ, ਜਿਸ ਕਾਰਨ ਗਿਣਤੀ ਵਿਚ ਥੋੜ੍ਹੇ ਅਤੇ ਉਮਰ ਪੱਖੋਂ ਛੋਟੇ ਹੋਣ ਦੇ ਬਾਵਜੂਦ ਵੀ ਹਰ ਨਵੇਂ ਸੂਰਜ ਬੇਮਿਸਾਲ ਇਤਿਹਾਸ ਦੀ ਸਿਰਜਣਾ ਕੀਤੀ । ਬਹੁਤ ਸਾਰੇ ਗ਼ੈਰ-ਸਿੱਖ ਇਤਿਹਾਸਕਾਰਾਂ ਅਤੇ ਵਿਦਵਾਨਾਂ ਦੇ ਕਥਨ ਇਸ ਹਕੀਕਤ ਦੇ ਹੱਕ ਵਿਚ ਭੁਗਤਦੇ ਹਨ । ਇਹ ਪੁਸਤਕ ਇਸੇ ਤੱਥ ਦੀ ਪੜਤਾਲ ਕਰ ਕੇ ਇਸ ਨੂੰ ਉਜਾਗਰ ਅਤੇ ਪ੍ਰਮਾਣਿਤ ਕਰਨ ਦਾ ਨਿਮਾਣਾ ਜਿਹਾ ਯਤਨ ਹੈ । ਸਿੱਖ ਇਤਿਹਾਸ ਦਾ ਪੰਨਾ ਪੰਨਾ ਫਰੋਲ ਕੇ ਬਹਾਦਰੀ ਦੇ ਕਾਰਨਾਮਿਆਂ ਦੀ ਖੋਜ ਕੀਤੀ ਗਈ ਹੈ ।