ਪਾਰਬ੍ਰਹਮ ਪ੍ਰਮੇਸ਼ਰ ਸਰੂਪ ਵਿੱਚੋਂ ਪ੍ਰਗਟ ਹੋਣ ਵਾਲੇ ਗੁਰੂ ਪ੍ਰਮੇਸ਼ਰ ਜੋ ਸੰਸਾਰ ਦੇ ਭਲੇ ਹਿੱਤ ਨਿਰਗੁਣ ਤੋਂ ਸਰਗੁਣ ਸਰੂਪ ਵਿਚ ਪ੍ਰਗਟ ਹੋਏ ਅਤੇ ਸੰਸਾਰ ਦੀ ਬੋਲੀ ਵਿਚ ਆਪਣਾ ਨਾਮ ‘ਨਾਨਕ’ ਰਖਾਇਆ, ਸੰਸਾਰ ਨੂੰ ਸਦਾ ਵਾਸਤੇ ਸ਼ਬਦ-ਗੁਰੂ ਦੇ ਲੜ ਲਾਉਣ ਦਾ ਕਾਰਜ ਲੰਮੇਰਾ ਹੋਣ ਕਾਰਨ ਦਸ ਜਾਮੇ ਧਾਰਨ ਕਰਨੇ ਪਏ, ਦਸ ਗੁਰੂ ਸਾਹਿਬਾਨ ਨੇ ਜੀਵਾਂ ਦੇ ਕਲਿਆਣ ਵਾਸਤੇ ਕੀਤੇ ਕੌਤਕਾਂ ਦਾ ਲੰਮਾ ਇਤਿਹਾਸ ਹੈ । ਇਸ ਪੁਸਤਕ ਵਿਚ ਗੁਰੂ ਸਾਹਿਬਾਨ ਦੇ ਅਵਤਾਰ ਪੁਰਬ, ਗੁਰਤਾਗੱਦੀ, ਜੋਤੀ ਜੋਤਿ ਸਮਾਉਣ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਤੇ ਗੁਰਤਾਗੱਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਿਹਾੜਿਆਂ ’ਤੇ ਬੋਲਣ ਲਈ ਪ੍ਰਚਾਰ ਸਮੱਗਰੀ ਇਕੱਤਰ ਕੀਤੀ ਗਈ ਹੈ । ਜਿਸ ਤੋਂ ਪੜ੍ਹ ਕੇ ਅਸੀਂ ਬੜੇ ਸਰਲ ਤਰੀਕੇ ਨਾਲ ਇੱਕੋ ਪੁਸਤਕ ਵਿੱਚੋਂ ਇਤਿਹਾਸਕ ਪ੍ਰਮਾਣ, ਗੁਰਬਾਣੀ ਦੇ ਪ੍ਰਮਾਣ ਅਤੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਪ੍ਰਮਾਣਾਂ ਦਾ ਆਨੰਦ ਮਾਣ ਸਕਦੇ ਹਾਂ ।