ਇਹ ਪੁਸਤਕ ਪ੍ਰਸਿੱਧ ਸਿੱਖ ਵਿਦਵਾਨ ਗਿਆਨੀ ਬਲਵੰਤ ਸਿੰਘ ਕੋਠਾ ਗੁਰੂ ਵੱਲੋਂ ਲਿਖੇ ਚਾਰ ਖੋਜ-ਭਰਪੂਰ ਲੇਖਾਂ ਦਾ ਸੰਗ੍ਰਹਿ ਹੈ ਜੋ ਤੱਥਾਂ ’ਤੇ ਆਧਾਰਿਤ ਹਨ ਅਤੇ ਰੌਚਿਕ ਸ਼ੈਲੀ ਵਿਚ ਲਿਖੇ ਗਏ ਹਨ । ਇਸ ਰਚਨਾਂ ਨੂੰ ਪੜ੍ਹ ਕੇ ਪਾਠਕ ਸਿੱਖ ਇਤਿਹਾਸ ਦੇ ਕਈ ਅਣਗੋਲੇ ਪੱਖਾਂ ਤੋਂ ਜਾਣੂੰ ਹੋ ਸਕਦਾ ਹੈ । ਪੁਸਤਕ ਵਿਚ ਸ਼ਾਮਿਲ ਲੇਖ – ਸ੍ਰੀ ਗੁਰੂ ਅੰਗਦ ਦੇਵ ਜੀ, ਸ੍ਰੀ ਗੁਰੂ ਤੇਗ ਬਹਾਦਰ ਜੀ, ਭਾਈ ਰੂਪ ਚੰਦ ਜੀ ਅਤੇ ਚੌਥਾ ਗੁਰਦੁਆਰਾ ਮੈਣੀ ਸੰਗਤਿ ਅਤੇ ਗੁਰੂ ਗੋਬਿੰਦ ਸਿੰਘ, ਨਾਲ ਸੰਬੰਧਿਤ ਹਨ । ਜਿਨ੍ਹਾਂ ਰਾਹੀਂ ਲੇਖਕ ਦੇ ਵਿਸਤ੍ਰਿਤ ਇਤਿਹਾਸਕ ਗਿਆਨ ਦੇ ਦੀਦਾਰ ਹੁੰਦੇ ਹਨ ।