ਇਹ ਪੁਸਤਕ ਵਿਚ ਪ੍ਰੋਫੈਸਰ ਇੰਦੂਭੂਸ਼ਨ ਬੈਨਰਜੀ ਦੀ ਪ੍ਰਸਿੱਧ ਪੁਸਤਕ “ਐਵੈਲਿਊਸ਼ਨ ਆਫ ਦੀ ਖਾਲਸਾ” ਦਾ ਪੰਜਾਬੀ ਅਨੁਵਾਦ ਹੈ। ਇਸ ਪੁਸਤਕ ਨੂੰ ਦੋ ਜਿਲਦਾਂ ਵਿਚ ਵੰਡਿਆ ਹੋਇਆ ਹੈ। ਜਿਲਦ ਪਹਿਲੀ ਵਿਚ ਗੁਰੂ ਨਾਨਕ ਦੇਵ ਜੀ ਦੇ ਜਨਮ ਤੋਂ ਲੈ ਕੇ 1604 ਈ. ਤਕ ਦੇ ਸਮੇਂ ਨੂੰ ਵਿਚਾਰਿਆ ਗਿਆ ਹੈ। ਇਹ ਸਮਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੰਪਾਦਿਤ ਹੋਣ ਅਤੇ ਸਿੱਖ ਧਰਮ ਦੇ ਮੁੱਢਲੇ ਵਿਕਾਸ ਦਾ ਸਮਾਂ ਸੀ। ਜਿਲਦ ਦੂਸਰੀ ਵਿਚ ਗੁਰੂ ਹਰਿਗੋਬਿੰਦ ਸਾਹਿਬ ਤੋਂ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਤਕ ਦਾ ਜ਼ਿਕਰ ਹੈ। ਇਹ ਪੁਸਤਕ ਖਾਲਸੇ ਦੀ ਉਤਪਤੀ ਅਤੇ ਇਸ ਦੇ ਲਕਸ਼ ਨੂੰ ਸਮਝਣ ਲਈ ਖਾਸ ਸਹਾਇਤਾ ਦੇਂਦੀ ਹੈ।