ਭਾਈ ਗੁਰਦਾਸ ਜੀ ਵਲੋਂ ਰਚੀਆਂ ਵਾਰਾਂ ਨੂੰ ਗੁਰਬਾਣੀ ਦੀ ਕੁੰਜੀ ਕਿਹਾ ਜਾਂਦਾ ਹੈ । ਇਨ੍ਹਾਂ ਵਿਚ ਕੀਤੀ ਗਈ ਗੁਰਬਾਣੀ ਦੀ ਵਿਆਖਿਆ ਨੇ ਟੀਕਾਕਾਰੀ ਦੀਆਂ ਸ਼ਾਨਦਾਰ ਰਵਾਇਤਾਂ ਕਾਇਮ ਕੀਤੀਆਂ ਹਨ । ਨਾਲ ਹੀ ਬਹੁਤ ਸਾਰਾ ‘ਇਤਿਹਾਸ’ ਭੀ ਸਮੋਇਆ ਪਿਆ ਹੈ । ਇਨ੍ਹਾਂ ਵਾਰਾਂ ਵਿਚ ਆਪ ਜੀ ਨੇ ਨਾਨਕ ਜੋਤ ਦੀ ਮਹਾਨਤਾ, ਸੰਦੇਸ਼ ਤੇ ਕਰਤੱਵ ਦੀ ਸ੍ਰੇਸ਼ਟਤਾ ਅਤੇ ਉਸਦੇ ਉਤਰਾਧਿਕਾਰੀ ਦੇ ਯੋਗਦਾਨ ਦੀ ਸਮਰੱਥਾ ਨੂੰ ਪ੍ਰਗਟ ਕੀਤਾ ਹੈ । ਭਾਈ ਗੁਰਦਾਸ ਜੀ ਦੀਆਂ 40 ਵਾਰਾਂ ਹਨ, ਇਸ ਪੁਸਤਕ ਵਿਚ ਇਨ੍ਹਾਂ ਨੂੰ ਦੋ ਭਾਗਾਂ ਵਿਚ ਵੰਡਿਆ ਹੈ । 1-18 ਵਾਰਾਂ ਪੁਸਤਕ ਦੇ ਭਾਗ ਪਹਿਲੇ ਵਿਚ ਹਨ ਅਤੇ 19-40 ਵਾਰਾਂ ਭਾਗ ਦੂਜੇ ਵਿਚ ਹਨ ।