ਭਾਈ ਬਲਬੀਰ ਸਿੰਘ ਭੱਠਲ ਦੀ ਲਿਖਤ ਦੇ ਕਾਵਿਕ-ਰੂਪ ਬੜੇ ਪ੍ਰਭਾਵਸ਼ਾਲੀ ਹਨ, ਜੋ ਪਾਠਕ ਦੀ ਸੁਰਤਿ ਨੂੰ ਕੌਮੀ ਜਥੇਬੰਦੀ ਦਾ ਵਾਰਸ ਬਣਾਉਣ ਵਿਚ ਵੱਡੀ ਪ੍ਰੇਰਨਾ ਦਾ ਮਜ਼ਬੂਤ ਸਰੋਤ ਹਨ। ਇਸ ਪੁਸਤਕ ਵਿਚ ਗੁਰ-ਇਤਿਹਾਸ ਦੇ ਝਰੋਖੇ ’ਚੋਂ ਭਾਈ ਲਹਿਣਾ ਜੀ ਤੇ ਬੀਬੀ ਖੀਵੀ ਜੀ ਦੇ ਵਿਆਹ ਪ੍ਰਸੰਗ ਨੂੰ ਸਮਾਜਿਕ ਸਰੋਕਾਰਾਂ ਦੇ ਰੂਪ ਵਿਚ ਲੈਂਦਿਆ ਕਾਵਿ ਸਿਰਜਣਾ ਕੀਤੀ ਹੈ। ਇਸ ਤੋਂ ਇਲਾਵਾ ਇਸ ਵਿਚ ਭਾਈ ਬਿਧੀ ਚੰਦ ਜੀ, ਬਾਬਾ ਬੰਦਾ ਸਿੰਘ ਬਹਾਦਰ, ਬੀਬੀ ਸੁੰਦਰ ਕੌਰ ਜੀ, ਸ: ਸ਼ਾਮ ਸਿੰਘ ਜੀ ਅਟਾਰੀ ਦੇ ਇਤਿਹਾਸਕ ਪ੍ਰਸੰਗ ਸ਼ਾਮਲ ਕੀਤੇ ਹਨ ਅਤੇ ਵਰਤਮਾਨ ਦੇ ਬਦਲਦੇ ਹਾਲਾਤ ’ਤੇ ਵੀ ਚਿੰਤਾ ਪ੍ਰਗਟਾਈ ਹੈ ।