ਇਸ ਪੁਸਤਕ ਵਿਚ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਲਾਹੌਰ ਦੇ ਸਿੱਖ ਰਾਜ ਦੇ ਅੰਤ ਬਾਰੇ ਬਹੁਤ ਕੁਝ ਲਿਖਿਆ ਗਿਆ ਹੈ ਪਰ ਇਤਨੇ ਥੋੜੇ ਲਫ਼ਜ਼ਾਂ ਵਿਚ ਤੇ ਇਤਨੀ ਬਰੀਕੀ ਨਾਲ ਹੋਰ ਕਿਸੇ ਨੇ ਨਹੀਂ ਲਿਖਿਆ ਜਿਸ ਤਰ੍ਹਾਂ ਲੇਖਕ ਨੇ ਇਸ ਕਿਤਾਬ ਵਿਚ ਲਿਖਿਆ ਹੈ । ਇਤਿਹਾਸ ਦੇ ਇਸ ਦੌਰ ਵਿਚ ਬਹੁਤ ਹੀ ਘਟਨਾਵਾਂ ਵਾਪਰੀਆਂ ਤੇ ਉਹਨਾਂ ਸਾਰੀਆਂ ਘਟਨਾਵਾਂ ਦਾ ਇਸ ਪੁਸਤਕ ਵਿਚ ਜ਼ਿਕਰ ਹੈ । ਇਹ ਪੁਸਤਕ ਖੋਜ ਕਰਤਾਵਾਂ ਵਾਸਤੇ ਵੀ ਉਹਨੀ ਹੀ ਫਾਏਦੇਮੰਦ ਹੈ ਜਿਤਨੀ ਇਤਿਹਾਸ ਵਿਚ ਦਿਲਚਸਪੀ ਰੱਖਣ ਵਾਲੇ ਕਿਸੇ ਵੀ ਵਿਅਕਤੀ ਲਈ ।