ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਦਸ ਰੂਪਾਂ ਵਿਚ ਸੱਚੇ ਪ੍ਰਭੂ ਦਾ ਗਿਆਨ, ਸੱਚੀ ਜੀਵਨ-ਜਾਚ ਜਿਉਣ ਦਾ ਤਰੀਕਾ ਤੇ ਕੁਦਰਤ ਬਾਰੇ ਵਿਸ਼ਾਲ ਜਾਣਕਾਰੀ ਆਪਣੀ ਬਾਣੀ ਵਿਚ ਦਿੱਤੀ ਹੈ, ਜੋ ਕਿ ਸੱਚ ਤੇ ਵਿਗਿਆਨ ਦੀ ਕਸਵੱਟੀ ’ਤੇ ਪੂਰੀ ਉਤਰਦੀ ਹੈ । ਗੁਰੂ ਜੀ ਨੇ ਆਪਣੀ ਬਾਣੀ ਵਿਚ ਇਸਤਰੀ ਤੇ ਮਰਦ ਨੂੰ ਬਰਾਬਰ ਦਾ ਸਨਮਾਨ ਦਿੱਤਾ ਹੈ । ਗੁਰੂ ਸਾਹਿਬਾਨ ਹਰ ਵਕਤ ਲੋਕਾਂ ਨੂੰ ਸੱਚੀ, ਸੁਖਾਲੀ ਤੇ ਸਾਦੀ ਜ਼ਿੰਦਗੀ ਦੀ ਪ੍ਰੇਰਨਾ ਦਿੰਦੇ ਰਹੇ । ਗੁਰੂ ਨਾਨਕ ਸਾਹਿਬ ਜੀ ਦੇ ਮਹਾਨ ਵਿਚਾਰਾਂ ਨੂੰ ਇਸ ਕਿਤਾਬ ਵਿਚ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ । ਅਸੀਂ ਉਨ੍ਹਾਂ ਨੂੰ ਸਮਝ ਕੇ ਅਮਲਾਂ ਰਾਹੀਂ ਆਪਣੇ ਜੀਵਨ ਨੂੰ ਉਚੇਰਾ ਕਰ ਸਕਦੇ ਹਾਂ ।