ਹਥਲਾ ਗ੍ਰੰਥ, ‘ਸ਼੍ਰੀ ਰਾਮ ਗੀਤਾ’, ਸ਼ਿਵ ਜੀ ਦੇ ਬਚਨ ਹਨ ਜੋ ਉਨ੍ਹਾਂ ਮਾਤਾ ਪਾਰਬਤੀ ਜੀ ਪ੍ਰਤੀ ਕਹੇ ਜਦ ਮਾਤਾ ਜੀ ਨੇ ਉਨ੍ਹਾਂ ਤੋਂ ਰਾਮ-ਤੱਤ ਸਮਝਣ ਦੀ ਮੰਗ ਕੀਤੀ । ਰਾਮ ਕਥਾ ਸੁਣਾਉਂਦਿਆਂ ਹੋਇਆਂ ਸ਼ਿਵ ਜੀ ਨੇ ਤਿੰਨ ਸੰਵਾਦਾਂ ਦਾ ਵੀ ਵਰਣਨ ਕੀਤਾ ਜਿਨ੍ਹਾਂ ਵਿੱਚੋਂ ਦੋ ਸ਼੍ਰੀ ਰਾਮ ਅਤੇ ਲਛਮਣ ਵਿੱਚ ਹੋਏ ਅਤੇ ਇੱਕ ਸ਼੍ਰੀ ਰਾਮ ਅਤੇ ਹਨੂਮਾਨ ਵਿੱਚ ਹੋਇਆ । ‘ਸ਼੍ਰੀ ਰਾਮ ਗੀਤਾ’ ਇਨ੍ਹਾਂ ਤਿੰਨਾਂ ਸੰਵਾਦਾਂ ਰਾਹੀਂ ਸ੍ਰੀ ਰਾਮ ਦੁਆਰਾ ਲਛਮਣ ਜੀ ਅਤੇ ਹਨੂਮਾਨ ਜੀ ਨੂੰ ਦਿੱਤੇ ਗਿਆਨ ਦਾ ਸੰਕਲਨ ਹੈ ।