ਇਹ ਪੁਸਤਕ ਸੰਤ ਅਮੀਰ ਦਾਸ ਦੀ ਰਚਨਾ ‘ਸ੍ਰੀ ਕ੍ਰਿਸ਼ਨ ਸਾਹਿਤ ਸਿੰਧੂ’ ਦਾ ਪ੍ਰਕਾਸ਼ਿਤ ਰੂਪ ਹੈ। ਇਸ ਵਿਚ ਲੇਖਕ ਨੇ ਪੰਜ ਤਰੰਗਾਂ ਦੇ ਅੰਤਰਗਤ ਕਾਵਿ ਸ਼ਾਸਤ੍ਰ ਦੇ ਵਿਸ਼ੇਸ਼ ਤੌਰ ਤੇ ਜਿਨ੍ਹਾਂ ਪੱਖਾਂ ਉਤੇ ਚਾਨਣਾ ਪਾਇਆ ਹੈ, ਉਹ ਹਨ – ਕਾਵਿ ਦੇ ਪ੍ਰਯੋਜਨ, ਕਾਵਿ ਦੇ ਹੇਤੁ, ਕਾਵਿ ਦੇ ਲਕਸ਼ਣ, ਕਾਵਿ ਦੇ ਭੇਦ, ਸ਼ਬਦ ਸ਼ਕਤੀ ਅਤੇ ਧੁਨੀ, ਭਾਵ, ਰਸ, ਗੁਣ, ਨਾਇਕ-ਨਾਇਕਾ ਭੇਦ, ਸਖੀ ਕਰਮ, ਹਾਵਭਾਵ, ਕਾਵਿਦੋਸ਼ ਅਤੇ ਅਲੰਕਾਰ। ਲੇਖਕ ਨੇ ਪ੍ਰਾਚੀਨ ਗ੍ਰੰਥਾਂ ਤੋਂ ਪੁਸ਼ਟੀ ਲਈ ਸੰਦਰਭ ਵੀ ਦਿੱਤੇ ਹਨ ਅਤੇ ਸਪਸ਼ਟਤਾ ਲਈ ਉਦਾਹਰਣ ਦੇਣ ਵੇਲੇ ਕਈ ਆਪਣੇ ਰਚੇ ਪੱਦਾਂਸ਼ ਵੀ ਅੰਕਿਤ ਕੀਤੇ ਹਨ। ਸਾਹਿਤ ਸਿੱਧਾਂਤਾਂ ਵਿਚ ਰੁਚੀ ਰਖਣ ਵਾਲੇ ਵਿਦਵਾਨ ਪਾਠਕ ਇਸ ਪੁਸਤਕ ਦੇ ਪ੍ਰਕਾਸ਼ਨ ਤੋਂ ਅਵੱਸ਼ ਲਾਭ ਉਠਾਉਣਗੇ।