ਇਸ ਪੁਸਤਕ ਵਿਚ ਉਨ੍ਹਾਂ ਨੌਂ ਸਚਿਆਰ ਸਿੱਖ ਸ਼ਖ਼ਸੀਅਤਾਂ ਦੀ ਨਿਰਮਲ ਕਰਨੀ ਦੇ ਰੌਚਿਕ ਬਿਰਤਾਂਤ ਹਨ, ਜਿਨ੍ਹਾਂ ਨੇ ਆਪਣੀਆਂ ਸੰਦਲੀ ਪੈੜਾਂ ਰਾਹੀਂ ਸਿੱਖ ਸਮਾਜ ਵਿਚ ਆਪਣੀ ਵਿਲੱਖਣ ਛਾਪ ਛੱਡੀ ਹੈ। ਇਨ੍ਹਾਂ ਵਿਚ ਅਲਬੇਲਾ ਪੰਜਾਬੀ ਕਵੀ ਤੇ ਬਨਸਪਤੀ ਵਿਗਿਆਨੀ ਪ੍ਰੋ. ਪੂਰਨ ਸਿੰਘ; ਸਿੱਖਿਆ, ਸਿੱਖੀ, ਸਿਆਸਤ ਤੇ ਸਾਹਿਤ ਸਿਰਜਣ ਦੇ ਬੁਲੰਦ ਬੂਹੇ ਮਾਸਟਰ ਤਾਰਾ ਸਿੰਘ; ਗੁਰਬਾਣੀ ਮਾਰਤੰਡ ਪ੍ਰੋ. ਸਾਹਿਬ ਸਿੰਘ; ਸਿੱਖਿਆ ਤੇ ਸਾਹਿਤ ਦੇ ਰਾਹ-ਦਿਸੇਰੇ ਪ੍ਰਿੰਸੀਪਲ ਤੇਜਾ ਸਿੰਘ; ਪੰਜਾਬੀ ਨਾਵਲ ਦੇ ਪਿਤਾਮਾ ਸ. ਨਾਨਕ ਸਿੰਘ ਨਾਵਲਕਾਰ; ਸੇਵਾ-ਸਿਮਰਨ ਤੇ ਸਾਦਗੀ ਦੀ ਤ੍ਰੈਮੂਰਤੀ ਭਗਤ ਪੂਰਨ ਸਿੰਘ ਜੀ; ਨਿਰਮਲ ਸਿੱਖ ਸ਼ਖ਼ਸੀਅਤ ਅਤੇ ਬੈਂਕਰ ਡਾ. ਇੰਦਰਜੀਤ ਸਿੰਘ (ਪੰਜਾਬ ਐਂਡ ਸਿੰਧ ਬੈਂਕ); ਪੰਜਾਬੀ ਪੱਤਰਕਾਰੀ ਦੇ ਸਿਰਮੌਰ ਹਸਤਾਖ਼ਰ ਡਾ. ਸਾਧੂ ਸਿੰਘ ‘ਹਮਦਰਦ’ ਤੇ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਗੁਰਮੇਜ ਸਿੰਘ ਜੀ ਸ਼ਾਮਲ ਹਨ।